ਤੇਲੰਗਾਨਾ ਦੇ ਮੰਤਰੀ ਨੇ ਸ਼ਤਰੰਜ ਖਿਡਾਰਨ ਮਲਿੱਕਾ ਹਾਂਡਾ ਨੂੰ ਦਿੱਤੀ 15 ਲੱਖ ਰੁਪਏ ਦੀ ਮਦਦ

Wednesday, Jan 12, 2022 - 11:19 AM (IST)

ਤੇਲੰਗਾਨਾ ਦੇ ਮੰਤਰੀ ਨੇ ਸ਼ਤਰੰਜ ਖਿਡਾਰਨ ਮਲਿੱਕਾ ਹਾਂਡਾ ਨੂੰ ਦਿੱਤੀ 15 ਲੱਖ ਰੁਪਏ ਦੀ ਮਦਦ

ਸਪੋਰਟਸ ਡੈਸਕ- ਸੁਣਨ ਤੇ ਬੋਲਣ 'ਚ ਅਸਮਰਥ ਸ਼ਤਰੰਜ ਦੀ ਪੰਜਾਬਣ ਖਿਡਾਰੀ ਮਲਿੱਕਾ ਹਾਂਡਾ ਨੂੰ ਤੇਲੰਗਾਨਾ ਦੇ ਆਈ. ਟੀ. ਮੰਤਰੀ ਕੇ. ਟੀ. ਰਾਮਾ ਨੇ 15 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਮਲਿਕਾ ਨੇ ਸੋਮਵਾਰ ਨੂੰ ਰਾਮਾ ਰਾਓ ਨਾਲ ਮੁਲਾਕਾਤ ਕੀਤੀ। ਮੰਤਰੀ ਨੇ ਪਹਿਲਾਂ ਟਵਿੱਟਰ 'ਤੇ ਮਲਿੱਕਾ ਦੀ ਇਕ ਵੀਡੀਓ ਦਾ ਜਵਾਬ ਦਿੱਤਾ ਤੇ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ। ਰਾਮਾ ਰਾਓ ਦੇ ਸੱਦੇ 'ਤੇ ਉਹ ਜਲੰਧਰ ਤੋਂ ਹੈਦਰਾਬਾਦ ਲਈ ਰਵਾਨਾ ਹੋਈ। ਰਾਮਾ ਰਾਓ ਨੇ ਉਸ ਨੂੰ ਇਕ ਲੈਪਟਾਪ ਵੀ ਭੇਟ ਕੀਤਾ ਜੋ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ 'ਚ ਹਿੱਸਾ ਲੈਣ 'ਚ ਮਦਦ ਕਰੇਗਾ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਰਾਮਾ ਨੇ ਮਲਿੱਕਾ ਨਾਲ ਗੱਲਬਾਤ ਦੌਰਾਨ ਉਸ ਨੂੰ ਆਪਣੀ ਕਾਬਲੀਅਤ ਨਾਲ ਦੁਨੀਆ 'ਚ ਸਫਲਤਾ ਹਾਸਲ ਕਰਨ ਦੀ ਵਧਾਈ ਦਿੱਤੀ ਤੇ ਕਿਹਾ ਉਸ ਨੇ ਜੋ ਵੀ ਹਾਸਲ ਕੀਤਾ ਹੈ ਉਸ 'ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਉਸ ਨੇ ਇਹ ਸਫਲ਼ਤਾ ਆਪਣੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਹੈ ਤੇ ਉਹ ਇਸ ਦੀ ਹੱਕਦਾਰ ਹੈ। ਮੰਤਰੀ ਨੇ ਮਲਿੱਕਾ ਤੋਂ ਇਹ ਵੀ ਜਾਣਕਾਰੀ ਮੰਗੀ ਕਿ ਤੇਲੰਗਾਨਾ ਦੇ ਅਪਾਹਜ ਖਿਡਾਰੀਆਂ ਦੀ ਸਹਾਇਤਾ ਲਈ ਕਿਸ ਤਰ੍ਹਾਂ ਦੀਆਂ ਨੀਤੀਆਂ ਲਿਆਂਦੀਆਂ ਜਾ ਸਕਦੀਆਂ ਹਨ। ਮਲਿਕਾ ਨੇ ਆਪਣੇ ਬਿਆਨ 'ਚ ਕਿਹਾ ਕਿ ਮੈਨੂੰ ਮਾਨਤਾ ਦੇਣ ਤੇ ਮੇਰਾ ਸਮਰਥਨ ਕਰਨ ਲਈ ਮੈਂ ਮੰਤਰੀ ਰਾਮਾ ਰਾਓ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News