ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ ''ਚ ਦਿਵਾਇਆ ਪਹਿਲਾ ਤਮਗਾ

08/04/2022 9:30:11 AM

ਬਰਮਿੰਘਮ (ਏਜੰਸੀ)- ਤੇਜਸਵਿਨ ਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ ਦੇ ਐਥਲੈਟਿਕਸ ਇਵੈਂਟ ਵਿਚ ਬੁੱਧਵਾਰ ਨੂੰ ਭਾਰਤ ਦਾ ਖਾਤਾ ਖੋਲਦੇ ਹੋਏ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ। ਰਾਸ਼ਟਰੀ ਰਿਕਾਰਡਧਾਰੀ ਸ਼ੰਕਰ ਨੇ 2.22 ਮੀਟਰ ਦੀ ਛਾਲ ਮਾਰੀ।

ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ: ਜਿੱਤ ਦਾ ਝੰਡਾ ਗੱਡਣ ਵਾਲੇ ਵਿਕਾਸ ਠਾਕੁਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

 

ਦਿੱਲੀ ਹਾਈ ਕੋਰਟ ਦੇ ਨਿਰਦੇਸ਼ 'ਤੇ ਟੀਮ ਵਿਚ ਸ਼ਾਮਲ ਕੀਤੇ ਗਏ 23 ਸਾਲਾ ਸ਼ੰਕਰ ਦਾ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2.27 ਅਤੇ ਸਰਵਸ੍ਰੇਸ਼ਠ ਨਿੱਜੀ ਪ੍ਰਦਰਸ਼ਨ 2.29 ਮੀਟਰ ਹੈ। ਨਿਊਜ਼ੀਲੈਂਡ ਦੇ ਹਾਮਿਸ਼ ਕੇਰ ਨੂੰ ਸੋਨ ਅਤੇ ਆਸਟ੍ਰੇਲੀਆ ਦੇ ਬ੍ਰੇਂਡਨ ਸਟਾਰਕ ਨੂੰ ਚਾਂਦੀ ਦਾ ਤਮਗਾ ਮਿਲਿਆ। ਦੋਵਾਂ ਨੇ 2.25 ਮੀਟਰ ਦੀ ਛਾਲ ਮਾਰੀ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਦੇ ਨਕਦ ਇਨਾਮ ਦਾ ਐਲਾਨ

PunjabKesari


cherry

Content Editor

Related News