ਇੰਗਲੈਂਡ ਵਿਰੁੱਧ ਵਨਡੇ ਤੇ T20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਸ ਧਾਕੜ ਖਿਡਾਰੀ ਦੀ ਹੋਈ ਵਾਪਸੀ
Friday, May 16, 2025 - 02:21 PM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਟੂਮ ਦੇ ਅਖੀਰ 'ਚ ਇੰਗਲੈਂਡ ਦਾ ਦੌਰਾ ਕਰੇਗੀ। ਇਸ ਦੌਰੇ 'ਤੇ ਦੋਵਾਂ ਟੀਮਾਂ ਵਿਚਾਲੇ 5 ਮੈਟਾਂ ਦੀ ਟੀ-20 ਸੀਰੀਜ਼ ਅਤੇ 3 ਮੈਟਾਂ ਦੀ ਵਡਨੇ ਸੀਰੀਜ਼ ਖੇਡੀ ਜਾਵੇਗੀ।
ਇੰਗਲੈਂਡ ਵਿਰੁੱਧ ਇਸ ਆਗਾਮੀ ਲਿਮਟਿਡ ਓਵਰਾਂ ਦੀ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 5 ਮੈਚਾੰ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ 28 ਜੂਨ ਤੋਂ ਹੋ ਰਹੀ ਹੈ। ਉਥੇ ਹੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 16 ਜੁਲਾਈ ਨੂੰ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਸ ਦੌਰੇ ਦੋਰਾਨ ਕੁੱਲ 8 ਮੈਚ ਖੇਡੇ ਜਾਣਗੇ।
ਇੰਗਲੈਂਡ ਵਿਰੁੱਧ ਵਨਡੇ ਅਤੇ ਟੀ-20 ਸੀਰੀਜ਼ ਲਈ ਅਨੁਭਵੀ ਖਿਡਾਰੀ ਹਰਮਨਪ੍ਰੀਤ ਕੌਰ ਨੂੰ ਕਪਤਾਨੀ ਸੌਂਪੀ ਗਈ ਹੈ। ਉਥੇ ਹੀ ਸ੍ਰਮਿਤੀ ਮੰਧਾਨਾ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਜਿਹੇ 'ਚ ਇੰਗਲੈਂਡ ਦੇ ਇਸ ਦੌਰੇ 'ਤੇ ਟੀਮ ਇੰਡੀਆ ਦੋਵਾਂ ਹੀ ਫਾਰਮੈਟ 'ਚ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਇੰਗਲੈਂਡ ਦੌਰੇ 'ਤੇ ਇਸ ਭਾਰਤੀ ਟੀਮ 'ਚ ਕੁਝ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਖਿਡਾਰੀਆਂ ਨੂੰ ਇਸ ਸੀਰੀਜ਼ 'ਚ ਡੈਬਿਊ ਕਰਨ ਦਾ ਮੌਕਾ ਮਿਲਦਾ ਹੈ ਜਾਂ ਨਹੀਂ, ਇਹ ਦੇਖਣਾ ਦਿਲਚਸਪ ਹੋਵੇਗਾ।
ਵਨਡੇ ਅਤੇ ਟੀ-20 ਟੀਮ ਦੀ ਗੱਲ ਕਰੀਏ ਤਾਂ ਇਥੇ ਕੋਈ ਵੱਡਾ ਬਦਲਾਅ ਨਹੀਂ ਹੋਇਆ। ਸ਼੍ਰੇਯੰਕਾ ਪਾਟਿਲ ਅਤੇ ਰੇਣੁਕਾ ਸਿੰਘ ਵਰਗੇ ਸਟਾਰ ਖਿਡਾਰੀ ਸੱਟ ਕਾਰਨ ਅਜੇ ਵੀ ਟੀਮ ਤੋਂ ਬਾਹਰ ਹਨ। WPL ਅਤੇ RCB ਲਈ ਖੇਡਣ ਵਾਲੀਆਂ ਦੋਵੇਂ ਖਿਡਾਰਣਾਂ ਸੱਟ ਕਾਰਨ ਟ੍ਰਾਈ ਸੀਰੀਜ਼ ਲਈ ਵੀ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਲ ਹੋਣ ਵਾਲੇ ਵਨਡੇ ਵਰਲਡ ਕੱਪ ਤਕ ਇਹ ਖਿਡਾਰੀ ਫਿਟ ਹੋ ਪਾਉਂਦੇ ਹਨ ਜਾਂ ਨਹੀਂ। ਟੀ-20 ਟੀਮ ਦੀ ਗੱਲ ਕਰੀਏ ਤਾਂ ਇਥੇ ਸ਼ੈਫਾਲੀ ਵਰਮਾ ਅਤੇ ਸਨੇਹਾ ਰਾਣਾ ਦੀ ਵਾਪਸੀ ਹੋਈ ਹੈ।
🚨NEWS - Team India (Senior Women) squads for the upcoming England tour announced 🚨
— BCCI Women (@BCCIWomen) May 15, 2025
A look at the squads for T20Is and ODIs 👇#TeamIndia | #ENGvIND pic.twitter.com/lrUMzF09f8
ਇੰਗਲੈਂਡ ਵਿਰੁੱਧ ਸੀਰੀਜ਼ ਲਈ ਭਾਰਤੀ ਮਹਿਲਾ ਟੀਮ
ਟੀ-20 ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਹਰਲੀਨ ਦਿਓਲ, ਦੀਪਤੀ ਸ਼ਰਮਾ, ਸਨੇਹ ਰਾਣਾ, ਸ਼੍ਰੀ ਚਰਨੀ, ਸ਼ੁਚੀ ਉਪਾਧਿਆਏ, ਅਮਨਜੋਤ ਕੌਰ, ਅਰੁੰਧਤੀ ਰੈੱਡੀ, ਕ੍ਰਾਂਤੀ ਗੌਡ, ਸਿਆਲੀ ਸਤਘਰੇ।
ਵਨਡੇ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਤੇਜਲ ਹਸਬਨਿਸ, ਦੀਪਤੀ ਸ਼ਰਮਾ, ਸਨੇਹ ਰਾਣਾ, ਸ਼੍ਰੀ ਚਰਨੀ, ਸ਼ੁਚੀ ਉਪਾਧਿਆਏ, ਅਮਨਜੋਤ ਕੌਰ, ਅਰੁੰਧਤੀ ਰੈੱਡੀ, ਕ੍ਰਾਂਤੀ ਗੌਡ, ਸਿਆਲੀ ਸਤਘਰੇ।