ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ
Sunday, Apr 24, 2022 - 07:56 PM (IST)
ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਵਿਰੁੱਧ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੇਗੀ, ਜਿਸਦਾ ਪਹਿਲਾ ਮੈਚ 9 ਜੂਨ ਨੂੰ ਦਿੱਲੀ ਵਿਚ ਹੋਣਾ ਹੈ। ਇਹ ਪੰਜ ਮੈਚਾਂ ਦੀ ਟੀ-20 ਸੀਰੀਜ਼ 11 ਦਿਨਾਂ ਤੱਕ ਹੋਵੇਗੀ, ਜਿਸਦੀ ਸਮਾਪਤੀ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਆਖਰੀ ਮੈਚ ਦੇ ਨਾਲ ਹੋਵੇਗੀ।
ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਇਹ 2022 ਵਿਚ ਘਰ 'ਤੇ ਭਾਰਤ ਦੀ ਤੀਜੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ, ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਦੋਵਾਂ ਨੂੰ 3-0 ਨਾਲ ਹਰਾਇਆ। ਆਸਟਰੇਲੀਆ ਵਿਚ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2022 ਕੁਝ ਹੀ ਮਹੀਨੇ ਦੂਰ ਹੈ, ਇਹ ਮੇਜ਼ਬਾਨਾਂ ਦੇ ਲਈ ਆਪਣੀ ਬੈੱਚ ਸਟ੍ਰੈਂਥ ਦੇ ਨਾਲ ਪ੍ਰਯੋਗ ਕਰਨ ਦਾ ਇਕ ਵਧੀਆ ਮੌਕਾ ਹੋਵੇਗਾ। ਭਾਰਤ ਦਾ ਸਭ ਤੋਂ ਛੋਟੇ ਸਵਰੂਪ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਥੋੜਾ ਬਿਹਤਰ ਰਿਕਾਰਡ ਹੈ, ਜਿਸ ਨੇ ਆਪਣੇ 15 ਮੈਚਾਂ ਵਿਚੋਂ 9 ਜਿੱਤੇ ਹਨ ਅਤੇ ਪ੍ਰੋਟੀਆਜ ਨੇ 6 ਵਿਚ ਜਿੱਤ ਦਰਜ ਕੀਤੀ ਹੈ। ਇਸ ਸਾਲ ਦੇ ਅੰਤ ਵਿਚ ਆਸਟਰੇਲੀਆ ਵਿਚ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਅਤੇ ਅਗਲੇ ਸਾਲ ਭਾਰਤ ਵਿਚ ਆਈ. ਸੀ. ਸੀ. ਵਿਸ਼ਵ ਕੱਪ ਹੋਣ ਵਾਲਾ ਹੈ। ਅਜਿਹੇ ਵਿਚ ਇਹ ਸਾਡੀ ਟੀਮ ਦੇ ਲਈ ਇਕ ਵਿਸ਼ਾਲ ਸਫੇਦ ਗੇਂਦ ਦਾ ਦੌਰਾ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਭਾਰਤ ਬਨਾਮ ਦੱਖਣੀ ਅਫਰੀਕਾ ਟੀ-20 ਸੀਰੀਜ਼ ਦਾ ਸ਼ਡਿਊਲ
ਪਹਿਲਾ ਟੀ20- 9 ਜੂਨ, ਨਵੀਂ ਦਿੱਲੀ
ਦੂਜਾ ਟੀ20- 12 ਜੂਨ, ਕਟਕ
ਤੀਜਾ ਟੀ20- 14 ਜੂਨ, ਵਿਜਾਗ
ਚੌਥਾ ਟੀ20- 17 ਜੂਨ, ਰਾਜਕੋਟ
5ਵਾਂ ਟੀ20- 19 ਜੂਨ, ਬੈਂਗਲੁਰੂ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।