Team INDIA ''ਚ ਹੋਵੇਗੀ ਧਾਕੜ ਖਿਡਾਰੀ ਦੀ ਐਂਟਰੀ! ਜਿਤਾ ਚੁੱਕਿਆ ਹੈ ਕਈ ਮੁਕਾਬਲੇ
Saturday, Mar 08, 2025 - 01:50 PM (IST)

ਕੋਲਕਾਤਾ– ਧਾਕੜ ਭਾਰਤੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਇੰਗਲੈਂਡ ਟੈਸਟ ਸੀਰੀਜ਼ ਲਈ ਭੁੱਖ ਹੋਰ ਵੀ ਵੱਧ ਗਈ ਹੈ, ਜੇਕਰ ਮੌਕਾ ਮਿਲਿਆ ਤਾਂ ਮੈਂ ਇਸ ਵਿਚ ਖੇਡਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਪੁਜਾਰਾ ਨੇ ਭਾਰਤੀ ਟੀਮ ਵਿਚ ਵਾਪਸੀ ਦੇ ਸਵਾਲ ’ਤੇ ਕਿਹਾ,‘‘ਮੈਂ ਘਰੇਲੂ ਕ੍ਰਿਕਟ ਖੇਡ ਰਿਹਾ ਹਾਂ। ਜੇਕਰ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਦੋਵਾਂ ਹੱਥਾਂ ਨਾਲ ਲੈਣ ਲਈ ਤਿਆਰ ਹਾਂ। ਮੇਰੀ ਸੀਰੀਜ਼ ਵਿਚ ਖੇਡਣ ਦੀ ਭੁੱਖ ਹੋਰ ਵੀ ਵੱਧ ਗਈ ਹੈ। ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਤੁਹਾਨੂੰ ਹੋਰ ਵੀ ਸਖਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ।’’ਉਸ ਨੇ ਕਿਹਾ,‘‘ਸਾਡੇ ਕੋਲ ਗੇਂਦਬਾਜ਼ੀ ਹੈ। ਸਾਨੂੰ ਬੋਰਡ ’ਤੇ ਦੌੜਾਂ ਬਣਾਉਣ ਦੀ ਲੋੜ ਹੈ ਤੇ ਸਾਡੇ ਕੋਲ ਅਜਿਹਾ ਕਰਨ ਵਾਲੇ ਖਿਡਾਰੀ ਹਨ। ਸਾਨੂੰ ਗੇਂਦਬਾਜ਼ੀ ਤੇ ਉੱਥੋਂ ਦੇ ਹਾਲਾਤ ਦਾ ਸਨਮਾਨ ਕਰਨਾ ਪਵੇਗਾ।’’
ਇਹ ਵੀ ਪੜ੍ਹੋ : IND vs NZ: ਜੇਕਰ ਮੀਂਹ ਕਾਰਨ ਰੱਦ ਹੋਇਆ ਫਾਈਨਲ ਤਾਂ ਇਹ ਟੀਮ ਹੋਵੇਗੀ ਚੈਂਪੀਅਨ? ਜਾਣੋ ICC ਦਾ ਨਿਯਮ
ਭਾਰਤੀ ਟੈਸਟ ਟੀਮ ਦੇ ਨੰਬਰ ਤਿੰਨ ਸਥਾਨ ਦਾ ਮਜ਼ਬੂਤ ਥੰਮ ਰਿਹਾ ਚੇਤੇਸ਼ਵਰ ਪੁਜਾਰਾ ਫਿਲਹਾਲ ਭਾਰਤੀ ਟੀਮ ਵਿਚੋਂ ਬਾਹਰ ਚੱਲ ਰਿਹਾ ਹੈ। ਉਹ ਟੀਮ ਵਿਚ ਵਾਪਸੀ ਦਾ ਮੌਕਾ ਮਿਲਣ ’ਤੇ ਜ਼ੋਰਦਾਰ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਰਤ ਨੂੰ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਸ਼ੁਰੂ ਹੋਣ ਵਾਲੀ ਇਹ ਟੈਸਟ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਦਾ ਹਿੱਸਾ ਹੋਵੇਗੀ।
ਇਹ ਵੀ ਪੜ੍ਹੋ : Champions Trophy ਦੇ Final 'ਚ ਟੀਮ 'ਚ ਹੋ ਸਕਦੈ ਵੱਡਾ ਬਦਲਾਅ, ਬਾਹਰ ਹੋਵੇਗਾ Match Winner!
ਪੁਜਾਰਾ ਸੌਰਾਸ਼ਟਰ ਦੀ ਰਣਜੀ ਟਰਾਫੀ ਟੀਮ ਦਾ ਹਿੱਸਾ ਹੈ। ਇਸ ਸੈਸ਼ਨ ਵਿਚ ਉਸਨੇ ਛੱਤੀਸਗੜ੍ਹ ਵਿਰੁੱਧ 234 ਦੌੜਾਂ ਤੇ ਆਸਾਮ ਵਿਰੁੱਧ 99 ਦੌੜਾਂ ਦੀਆਂ ਪਾਰੀਆਂ ਖੇਡੀਆਂ। ਰਣਜੀ ਟਰਾਫੀ ਵਿਚ ਉਸਦਾ ਪ੍ਰਦਰਸ਼ਨ ਰਲਿਆ-ਮਿਲਿਆ ਰਿਹਾ। ਉਸਦੇ ਕੋਲ ਵਿਦੇਸ਼ੀ ਪਿੱਚਾਂ ਦਾ ਤਜਰਬਾ ਤੇ ਸਫਲਤਾ ਉਸ ਨੂੰ ਟੀਮ ਵਿਚ ਵਾਪਸੀ ਦਾ ਪ੍ਰਮੁੱਖ ਦਾਅਵੇਦਾਰ ਬਣਾਉਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8