''''ਇੰਨਾ ਟੈਲੇਂਟ ਹੈ ਕਿ ਇਕੱਠਿਆਂ 2-3 T20i ਟੀਮਾਂ ਉਤਾਰ ਸਕਦੈ ਭਾਰਤ..!'''' ; ਸੂਰਯਕੁਮਾਰ ਯਾਦਵ
Tuesday, Mar 17, 2026 - 02:01 PM (IST)
ਸਪੋਰਟਸ ਡੈਸਕ- ਭਾਰਤ ਦੇ ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਸੂਰਯਕੁਮਾਰ ਯਾਦਵ ਦਾ ਮੰਨਣਾ ਹੈ ਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈੱਟ ’ਚ ਭਾਰਤ ’ਚ ਟੈਲੇਂਟ ਦਾ ਪੂਲ ਇੰਨਾ ਵੱਡਾ ਹੈ ਕਿ 2 ਜਾਂ 3 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਇਕੱਠੀਆਂ ਉਤਾਰੀਆਂ ਜਾ ਸਕਦੀਆਂ ਹਨ ਤੇ ਇਸ ਦਾ ਸਿਹਰਾ ਬਿਹਤਰੀਨ ਘਰੇਲੂ ਢਾਂਚੇ ਤੇ ਫ੍ਰੈਂਚਾਈਜ਼ੀ ‘ਈਕੋਸਿਸਟਮ’ ਨੂੰ ਜਾਂਦਾ ਹੈ।
ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 ’ਚ ਖਿਤਾਬੀ ਜਿੱਤ ਤੋਂ ਬਾਅਦ ਭਾਰਤ ਦੀ ਟੀ-20 ਟੀਮ ਦੀ ਕਮਾਨ ਸੰਭਾਲਣ ਵਾਲੇ ਸੂਰਯਕੁਮਾਰ ਨੇ ਘਰੇਲੂ ਪ੍ਰਤੀਯੋਗਿਤਾਵਾਂ ਤੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਟੀ-20 ਕ੍ਰਿਕਟ ’ਚ ਭਾਰਤ ਦੇ ਵਧਦੇ ਦਬਦਬੇ ਦਾ ਸਿਹਰਾ ਦਿੱਤਾ। ਸੂਰਯਕੁਮਾਰ ਦੇ 2024 ’ਚ ਕਪਤਾਨ ਬਣਨ ਤੋਂ ਬਾਅਦ ਤੋਂ ਭਾਰਤੀ ਟੀਮ ਨੇ 52 ’ਚੋਂ 42 ਟੀ-20 ਮੈਚ ਜਿੱਤੇ ਹਨ।
ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
ਸੂਰਯਕੁਮਾਰ ਨੇ ਮੌਜੂਦਾ ਟੀਮ ਨੂੰ ਭਾਰਤ ਦੀ ਸਰਵੋਤਮ ਟੀ-20 ਟੀਮ ਦੱਸਿਆ। ਉਸ ਨੇ ਕਿਹਾ, ‘‘ਜੇਕਰ ਤੁਸੀਂ ਪ੍ਰਤਿਭਾ ਦੀ ਗੱਲ ਕਰੋ ਤਾਂ ਲਗਾਤਾਰ ਪੱਧਰ ’ਤੇ ਪ੍ਰਤਿਭਾਵਾਂ ਆਉਂਦੀਆਂ ਰਹੀਆਂ ਹਨ। ਆਈ.ਪੀ.ਐੱਲ. ਹੈ, ਫ੍ਰੈਂਚਾਈਜ਼ੀ ਕ੍ਰਿਕਟ ਤੇ ਫਿਰ ਘਰੇਲੂ ਕ੍ਰਿਕਟ। ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ ਕਿੰਨੇ ਖਿਡਾਰੀ ਨਿਕਲ ਰਹੇ ਹਨ। ਤੁਸੀਂ ਜਿੰਨੀਆਂ ਚਾਹੋ ਓਨੀਆਂ ਟੀ-20 ਟੀਮਾਂ ਬਣਾ ਸਕਦੇ ਹੋ।’’
ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਰਤ 'ਚ ਬਹੁਤ ਟੈਲੇਂਟ ਹੈ। ਸਾਡਾ ਬੇਸ ਇੰਨਾ ਮਜ਼ਬੂਤ ਹੈ ਕਿ 2 ਜਾਂ 3 ਆਖਰੀ-11 ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹ ਕੋਈ ਕੂਟਨੀਤਿਕ ਜਵਾਬ ਨਹੀਂ ਹੈ। ਵਾਕਈ ਸਾਡਾ ਢਾਂਚਾ ਇੰਨਾ ਮਜ਼ਬੂਤ ਹੈ ਕਿ ਸੱਚ ਕਹਿਣ ’ਚ ਕੋਈ ਸ਼ਰਮ ਨਹੀਂ ਹੈ।’’
ਇਹ ਵੀ ਪੜ੍ਹੋ- ਰਾਜਸਥਾਨ ਰਾਇਲਜ਼ ਛੱਡਣ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੰਜੂ ਸੈਮਸਨ ! CSK ਬਾਰੇ ਵੀ ਕਹਿ'ਤੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
