ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸ਼ੰਮੀ ਦੀ ਹੋਈ ਵਾਪਸੀ
Monday, Sep 12, 2022 - 06:08 PM (IST)
ਸਪੋਰਟਸ ਡੈਸਕ—ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀਆਂ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਦੱਖਣੀ ਅਫਰੀਕਾ ਸੀਰੀਜ਼ ’ਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੀ ਜਗ੍ਹਾ ’ਤੇ ਦੀਪਕ ਹੁੱਡਾ ’ਤੇ ਭਰੋਸਾ ਜਤਾਇਆ ਗਿਆ ਹੈ। ਸ਼ੰਮੀ ਦੀ ਟੀ-20 ਟੀਮ ’ਚ ਵਾਪਸੀ ਹੋਈ ਹੈ। ਉਹ ਦੋਵੇਂ ਸੀਰੀਜ਼ ’ਚ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 2022 ਲਈ ਚੁਣੀ ਗਈ ਟੀਮ ’ਚ ਸਟੈਂਡਬਾਏ ਵਜੋਂ ਰੱਖਿਆ ਗਿਆ ਹੈ ਯਾਨੀ ਇਨ੍ਹਾਂ ਦੋਵਾਂ ਸੀਰੀਜ਼ ’ਚ ਪ੍ਰਦਰਸ਼ਨ ਤੈਅ ਕਰੇਗਾ ਕਿ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਦੀ ਪਲੇਇੰਗ 11 ’ਚ ਜਗ੍ਹਾ ਮਿਲੇਗੀ ਜਾਂ ਨਹੀਂ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਇਕ ਲੱਖ ਖੇਤੀ ਟਿਊਬਵੈੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਆਸਟ੍ਰੇਲੀਆ ਟੀ-20 ਸੀਰੀਜ਼ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ. ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ। ਟੀਮ ਇੰਡੀਆ 20 ਤੋਂ 25 ਸਤੰਬਰ ਤੱਕ ਆਸਟ੍ਰੇਲੀਆ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ 20 ਸਤੰਬਰ ਨੂੰ ਮੁਹਾਲੀ ਦੇ ਮੈਦਾਨ ’ਚ ਖੇਡਿਆ ਜਾਵੇਗਾ। ਦੂਜਾ ਟੀ-20 ਮੈਚ 23 ਸਤੰਬਰ ਨੂੰ ਨਾਗਪੁਰ ਅਤੇ ਤੀਜਾ ਟੀ-20 ਮੈਚ 25 ਸਤੰਬਰ ਨੂੰ ਹੈਦਰਾਬਾਦ ਦੇ ਮੈਦਾਨ ’ਤੇ ਖੇਡਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਚ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਰੇਕੀ ਕਰਨ ਵਾਲਾ ਕੇਕੜੇ ਦਾ ਭਰਾ ਕਾਬੂ (ਵੀਡੀਓ)
ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ. ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ।
28 ਸਤੰਬਰ ਤੋਂ 11 ਅਕਤੂਬਰ ਤਕ ਭਾਰਤੀ ਟੀਮ ਦੱਖਣੀ ਅਫ਼ਰੀਕਾ ਖ਼ਿਲਾਫ਼ 3 ਟੀ-20 ਅਤੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ’ਚ ਹਿੱਸਾ ਲਵੇਗੀ। ਪਹਿਲਾ ਟੀ-20 ਮੈਚ 28 ਸਤੰਬਰ ਨੂੰ ਤ੍ਰਿਵੇਂਦਰਮਪੁਰਮ ’ਚ ਹੋਵੇਗਾ। ਦੂਜਾ 2 ਅਕਤੂਬਰ ਨੂੰ ਗੁਹਾਟੀ ’ਚ ਅਤੇ ਤੀਜਾ 4 ਅਕਤੂਬਰ ਨੂੰ ਇੰਦੌਰ ਦੇ ਮੈਦਾਨ ’ਤੇ। 6 ਅਕਤੂਬਰ ਤੋਂ ਪਹਿਲਾ ਵਨਡੇ ਲਖਨਊ ਤਾਂ ਦੂਜਾ ਵਨ ਡੇ 9 ਅਕਤੂਬਰ ਨੂੰ ਰਾਂਚੀ ’ਚ ਖੇਡਿਆ ਜਾਵੇਗਾ। ਆਖਰੀ ਵਨ ਡੇ 11 ਅਕਤੂਬਰ ਨੂੰ ਦਿੱਲੀ ਦੇ ਮੈਦਾਨ ’ਤੇ ਹੋਵੇਗਾ। ਉਮੀਦ ਹੈ ਕਿ ਸ਼ਿਖਰ ਧਵਨ ਵਨ ਡੇ ਟੀਮ ਦੀ ਕਪਤਾਨੀ ਕਰਨਗੇ।
ਨੋਟ : ਹਾਰਦਿਕ ਪੰਡਯਾ, ਅਰਸ਼ਦੀਪ ਸਿੰਘ ਅਤੇ ਭੁਵਨੇਸ਼ਵਰ ਕੁਮਾਰ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ਦੌਰਾਨ ਕੰਡੀਸ਼ਨਿੰਗ ਸੰਬੰਧੀ ਕੰਮ ਲਈ NCA ਨੂੰ ਰਿਪੋਰਟ ਕਰਨਗੇ।