ਪੰਤ ਦੀ ਟੀਮ ਤੋਂ ਹੋ ਸਕਦੀ ਹੈ ਛੁੁੱਟੀ, ਇਨ੍ਹਾਂ 2 ਵਿਕਟਕੀਪਰਾਂ ’ਤੇ ਭਾਰਤੀ ਚੋਣਕਰਤਾਵਾਂ ਦੀ ਨਜ਼ਰ

08/29/2019 1:04:34 PM

ਸਪੋਰਟਸ ਡੈਸਕ — ਅਗਲੇ ਸਾਲ ਹੋਣ ਵਾਲੇ ਟੀ20 ਵਰਲਡ ਕੱਪ ਨੂੰ ਲੈ ਕੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਟੀਮ ਤੋੋਂ ਛੁੱਟੀ ਹੋ ਸਕਦੀ ਹੈ। ਰਿਪੋਰਟਸ ਮੁਤਾਬਕ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾ ਵਿਕਟਕੀਪਰਂ ਦਾ ਇਕ ਪੂਲ ਤਿਆਰ ਕਰ ਰਹੇ ਹਨ ਜਿਸ ’ਚ ਪੰਤ ਤੋਂ ਇਲਾਵਾ ਦੋ ਹੋਰ ਖਿਡਾਰੀ ਈਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਦੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੇਕਰ ਇਹ ਰਿਪੋਰਟ ਸੱਚ ਹੈ ਤਾਂ ਪੰਤ ਨੂੰ ਜਲਦ ਹੀ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਜੇਕਰ ਉਹ ਅਜਿਹਾ ਨਹÄ ਕਰ ਪਾਉਂਦੇ ਤਾਂ ਹੋ ਸਕਦਾ ਹੈ ਕਿ ਸਿਲੈਕਟਰਸ ਪੰਤ ਦੀ ਜਗ੍ਹਾ ਕਿਸੇ ਹੋਰ ਨੂੰ ਟੀ20 ਵਰਲਡ ਕੱਪ ਲਈ ਅੱਗੇ ਲੈ ਆਉਣਗੇ।

ਪੰਤ ਨੂੰ ਬਾਹਰ ਕਰਣ ਦੀ ਵੱਡੀ ਵਜ੍ਹਾ
ਪੰਤ ਦੀ ਵਿਕਟਕੀਪਿੰਗ ਚੰਗੀ ਹੈ ਅਤੇ ਇਸ ਕਾਰਨ ਉਸ ਨੂੰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਪਲੇਸਮੈਂਟ ਦੱਸਿਆ ਜਾ ਰਿਹਾ ਹੈ। ਪਰ ਜੇਕਰ ਟੈਸਟ ਨੂੰ ਛੱਡ ਦਿੱਤਾ ਜਾਵੇ ਤਾਂ ਵਨ-ਡੇ ਅਤੇ ਟੀ20 ਪੰਤ ਦਾ ਪ੍ਰਦਰਸ਼ਨ ਕੁਝ ਖਾਸ ਨਹÄ ਹੈ। ਜਿੱਥੇ ਵਨ-ਡੇ ’ਚ ਉਸ ਦੀ ਔਸਤ 22.90 ਦੀ ਹੈ ਉਥੇ ਹੀ ਟੀ20 ’ਚ ਇਹ ਹੋਰ ਵੀ ਡਿੱਗ ਕੇ 21.57 ਦੀ ਰਹਿ ਜਾਂਦੀ ਹੈ। ਇਨਾਂ ਹੀ ਨਹੀਂ ਪੰਤ ਨੂੰ ਆਪਣੇ ਸ਼ਾਟ ਸਿਲੈਕਸ਼ਨ ਕਾਰਨ ਵੀ ਉਸ ਨੂੰ ਕਈ ਵਾਰ ਸ਼ਰਮਿੰਦਾ ਹੋਣਾ ਪਿਆ ਹੈ। ਵਰਲਡ ਕੱਪ ਦੇ ਦੌਰਾਨ ਵੀ ਉਸ ਦੇ ਸ਼ਾਟ ਸਿਲੈਕਸ਼ਨ ’ਤੇ ਸਵਾਲ ਉੱਠੇ ਸਨ।PunjabKesari

ਈਸ਼ਾਨ ਅਤੇ ਸੰਜੂ ਨੂੰ ਮਿਲ ਸਕਦਾ ਹੈ ਮੌਕਾ 
ਵਰਲਡ ਟੀ20 ਲਈ ਜੇਕਰ ਪੰਤ ਦੀ ਚੋਣ ਨਹੀਂ ਹੁੰਦੀ ਤਾਂ ਅਜਿਹੇ ’ਚ ਸੰਜੂ ਸੈਮਸਨ ਅਤੇ ਇੰਡੀਆ ਏ ਦੇ ਵਿਕਟਕੀਪਰ ਈਸ਼ਾਨ ਕਿਸ਼ਨ ’ਚੋਂ ਕਿਸੇ ਇਕ ਨੂੰ ਮੌਕਾ ਮਿਲ ਸਕਦਾ ਹੈ।  ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਸੰਜੂ ਸੈਮਸਨ ਦੀ ਟੀ20 ’ਚ ਬੱਲੇਬਾਜ਼ੀ ਸ਼ਾਨਦਾਰ ਹੈ ਪਰ ਉਹ ਵਿਕਟਕੀਪਿੰਗ ’ਚ ਥੋੜੇ੍ਹ ਕੱਚੇ ਹਨ। ਉਧਰ ਈਸ਼ਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਂ ਦੋਨੋਂ ਖੇਤਰਾਂ ’ਚ ਚੰਗਾ ਕਰਕੇ ਵਿਖਾ ਰਹੇ ਹਨ।PunjabKesari  ਈਸ਼ਾਨ ਅਤੇ ਸੰਜੂ ਦੇ ਟੀ20 ਕਰੀਅਰ ਤੇ ਇਕ ਨਜ਼ਰ  
ਈਸ਼ਾਨ ਕਿਸ਼ਨ- 66 ਟੀ20 ਪਾਰੀਆਂ ’ਚ 2 ਸੈਂਕੜੇ ਅਤੇ 25 ਤੋਂ ਜ਼ਿਆਦਾ ਦੀ ਔਸਤ (ਈਸ਼ਾਨ ਆਈ. ਪੀ. ਐੱਲ ਦੀ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਹੈ।)
ਸੰਜੂ ਸੈਮਸਨ   - 136 ਟੀ20 ਮੈਚਾਂ ’ਚ 27.48 ਦੀ ਔਸਤ ਤੋਂ ਇਲਾਵਾ 2 ਸੈਂਕੜੇ ਅਤੇ 20 ਅਰਧ ਸੈਂਕੜੇ


Related News