ਵਿਸ਼ਵ ਕੱਪ: 34 ਦਿਨਾਂ ਦੇ ਅੰਦਰ 9 ਸ਼ਹਿਰਾਂ 'ਚ 9 ਲੀਗ ਮੈਚ ਖੇਡਣ ਲਈ 8400 KM ਦਾ ਸਫ਼ਰ ਤੈਅ ਕਰੇਗੀ ਟੀਮ ਇੰਡੀਆ

06/28/2023 10:25:55 AM

ਨਵੀਂ ਦਿੱਲੀ (ਭਾਸ਼ਾ)- ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਆਗਾਮੀ ਵਨਡੇ ਵਿਸ਼ਵ ਕੱਪ ਵਿੱਚ 34 ਦਿਨਾਂ ਦੇ ਅੰਦਰ 9 ਸ਼ਹਿਰਾਂ ਵਿੱਚ 9 ਲੀਗ ਮੈਚ ਖੇਡਣ ਲਈ ਲਗਭਗ 8400 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਜੇਕਰ ਭਾਰਤ ਸੈਮੀਫਾਈਨਲ ਅਤੇ ਫਿਰ ਫਾਈਨਲ 'ਚ ਪਹੁੰਚਦਾ ਹੈ ਤਾਂ ਇਹ ਸਫਰ 42 ਦਿਨਾਂ 'ਚ 11 ਮੈਚਾਂ 'ਚ 9700 ਕਿਲੋਮੀਟਰ ਦਾ ਹੋਵੇਗਾ। ਭਾਰਤ ਦੇ ਮੈਚ ਰਾਤ 11 ਵਜੇ ਦੇ ਕਰੀਬ ਖ਼ਤਮ ਹੁੰਦੇ ਹਨ ਅਤੇ ਹਰ ਤੀਜੇ ਦਿਨ ਟੀਮ ਨੂੰ ਫਲਾਈਟ ਫੜਨੀ ਪੈਂਦੀ ਹੈ ਜੋ 100 ਓਵਰਾਂ ਦੇ ਮੈਚ ਤੋਂ ਬਾਅਦ ਥਕਾ ਦੇਣ ਵਾਲੀ ਹੋਵੇਗੀ।

ਇਹ ਵੀ ਪੜ੍ਹੋ: ਕ੍ਰਿਕਟ ਵਿਸ਼ਵ ਕੱਪ 2023: ਮੇਜ਼ਬਾਨ ਸ਼ਹਿਰਾਂ ਦੀ ਸੂਚੀ 'ਚੋਂ ਮੋਹਾਲੀ ਨੂੰ ਬਾਹਰ ਰੱਖਣ 'ਤੇ ਮੀਤ ਹੇਅਰ ਦੀ ਤਿੱਖੀ ਪ੍ਰਤੀ

ਭਾਰਤੀ ਟੀਮ ਆਪਣੇ ਦੇਸ਼ ਵਿੱਚ ਖੇਡਣ 'ਤੇ ਆਮ ਤੌਰ 'ਤੇ ਚਾਰਟਰ ਫਲਾਈਟ ਲੈਂਦੀ ਹੈ ਪਰ ਬਿਜ਼ਨਸ ਕਲਾਸ ਹਮੇਸ਼ਾ ਉਪਲਬਧ ਨਹੀਂ ਹੁੰਦੀ ਹੈ। ਪੈਰਾਂ ਲਈ ਜਗ੍ਹਾ ਘੱਟ ਹੋਣ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਦਿੱਕਤ ਹੁੰਦੀ ਹੈ। ਭਾਰਤੀ ਟੀਮ ਇਕਲੌਤੀ ਅਜਿਹੀ ਟੀਮ ਹੈ ਜੋ ਸਾਰੇ 9 ਸ਼ਹਿਰਾਂ ਵਿਚ ਲੀਗ ਮੈਚ ਖੇਡੇਗੀ। ਬਾਕੀ ਪ੍ਰਮੁੱਖ ਟੀਮਾਂ ਇੱਕ ਸ਼ਹਿਰ ਵਿੱਚ ਘੱਟੋ-ਘੱਟ 2 ਮੈਚ ਖੇਡਣਗੀਆਂ। ਆਸਟ੍ਰੇਲੀਆ ਦੇ ਖਿਲਾਫ ਪਹਿਲੇ ਮੈਚ ਲਈ ਚੇਨਈ ਪਹੁੰਚਣ ਤੋਂ ਬਾਅਦ, ਭਾਰਤੀ ਟੀਮ ਚੇਨਈ ਤੋਂ ਦਿੱਲੀ (1761 ਕਿਲੋਮੀਟਰ), ਦਿੱਲੀ ਤੋਂ ਅਹਿਮਦਾਬਾਦ (775 ਕਿਲੋਮੀਟਰ), ਅਹਿਮਦਾਬਾਦ ਤੋਂ ਪੁਣੇ (516 ਕਿਲੋਮੀਟਰ), ਪੁਣੇ ਤੋਂ ਧਰਮਸ਼ਾਲਾ (1936 ਕਿਲੋਮੀਟਰ), ਧਰਮਸ਼ਾਲਾ ਤੋਂ ਲਖਨਊ (748 ਕਿਲੋਮੀਟਰ), ਲਖਨਊ ਤੋਂ ਮੁੰਬਈ (1190 ਕਿਲੋਮੀਟਰ), ਮੁੰਬਈ ਤੋਂ ਕੋਲਕਾਤਾ (1652 ਕਿਲੋਮੀਟਰ) ਅਤੇ ਕੋਲਕਾਤਾ ਤੋਂ ਬੈਂਗਲੁਰੂ (1544 ਕਿ.ਮੀ.) ਦਾ ਸਫ਼ਰ ਤੈਅ ਕਰੇਗੀ। ਕੁੱਲ ਸਫ਼ਰ 8361 ਕਿਲੋਮੀਟਰ ਦਾ ਹੋਵੇਗਾ।

ਇਹ ਵੀ ਪੜ੍ਹੋ: ICC ਦਾ ਪਾਕਿਸਤਾਨ ਨੂੰ ਝਟਕਾ, ਵਿਸ਼ਵ ਕੱਪ ਦੇ 2 ਮੈਚਾਂ ਨੂੰ ਲੈ ਕੇ PCB ਦੀ ਅਪੀਲ ਨੂੰ ਕੀਤਾ ਖਾਰਜ

ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਦੱਸਿਆ, “ਜਿੱਥੋਂ ਤੱਕ ਭਾਰਤੀ ਟੀਮ ਦਾ ਸਵਾਲ ਹੈ ਤਾਂ 9 ਵਿਚੋਂ ਕਿਸੇ ਵੀ ਸੰਘ ਨੂੰ ਇਨ੍ਹਾਂ ਸਿਤਾਰਿਆਂ ਨੂੰ ਆਪਣੇ ਮੈਦਾਨ ਵਿੱਚ ਖੇਡਦੇ ਦੇਖਣ ਦੇ ਮੌਕੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼ੈਡਿਊਲ ਇੰਨਾ ਵਿਅਸਤ ਹੈ।'' ਪਾਕਿਸਤਾਨ ਨੂੰ ਹੈਦਰਾਬਾਦ, ਚੇਨਈ, ਕੋਲਕਾਤਾ ਅਤੇ ਬੈਂਗਲੁਰੂ 'ਚ 2-2 ਮੈਚ ਖੇਡਣੇ ਹਨ। ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ। ਬਾਬਰ ਆਜ਼ਮ ਦੀ ਟੀਮ ਕੁੱਲ 6849 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਹੈਦਰਾਬਾਦ ਅਤੇ ਚੇਨਈ 'ਚ ਉਸ ਨੂੰ ਪੂਰੇ ਇਕ ਹਫ਼ਤੇ ਦਾ ਸਮਾਂ ਮਿਲੇਗਾ। ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੇ ਵੀ ਭਾਰਤ ਨਾਲੋਂ ਘੱਟ ਸਫ਼ਰ ਕਰਨਾ ਹੈ। ਆਸਟ੍ਰੇਲੀਆ ਨੇ 6907 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ 8171 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।

ਇਹ ਵੀ ਪੜ੍ਹੋ: ...ਜਦੋਂ ਏਅਰ ਹੋਸਟੇਸ ਨੇ ਧੋਨੀ ਨੂੰ ਚਾਕਲੇਟ ਅਤੇ ਸੁੱਕੇ ਮੇਵਿਆਂ ਨਾਲ ਭਰੀ ਟਰੇ ਦੀ ਕੀਤੀ ਪੇਸ਼ਕਸ਼ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News