ਧੋਨੀ ਦੇ ਬਚਾਅ 'ਚ ਉਤਰੇ ਟੀਮ ਇੰਡੀਆ ਦੇ ਬੈਟਿੰਗ ਕੋਚ, ਆਲੋਚਕਾਂ ਦਾ ਕੀਤਾ ਮੂੰਹ ਬੰਦ

Tuesday, Jul 02, 2019 - 11:50 AM (IST)

ਬਰਮਿੰਘਮ— ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਨੇ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦੇ ਹੋਏ ਸੋਮਵਾਰ ਨੂੰ ਇੱਥੇ ਕਿਹਾ ਕਿ ਸਟ੍ਰਾਇਕ ਰੇਟ ਨੂੰ ਲੈ ਕੇ ਇਸ ਖ਼ੁਰਾਂਟ ਬੱਲੇਬਾਜ਼ ਦੀ ਲਗਾਤਾਰ ਹੋ ਰਹੀ ਆਲੋਚਨਾ ਤੋਂ ਉਹ ਹੈਰਾਨੀਜਨਕ ਹੈ। ਧੋਨੀ ਨੇ ਐਤਵਾਰ ਨੂੰ ਇੰਗਲੈਂਡ ਦੇ ਖਿਲਾਫ 31 ਗੇਂਦ 'ਚ 42 ਦੌੜਾਂ ਦੀ ਅਜੇਤੂ ਪਾਰੀ ਖੇਡੀ ਪਰ ਭਾਰਤ ਇਹ ਮੈਚ 31 ਦੌੜਾਂ ਨਾਲ ਹਾਰ ਗਿਆ। ਇਸ ਹਾਰ ਤੋਂ ਬਾਅਦ ਇਕ ਵਾਰ ਫਿਰ ਆਖਰੀ ਓਵਰਾਂ 'ਚ ਤੇਜੀ ਨਾਲ ਦੌੜਾਂ ਬਣਾਉਣ ਦੀ ਧੋਨੀ ਦੀ ਸਮਰੱਥਾ 'ਤੇ ਸਵਾਲ ਉੱਠਣ ਲੱਗੇ।PunjabKesari

 ਬੰਗਲਾਦੇਸ਼ ਦੇ ਖਿਲਾਫ ਮੈਚ ਤੋਂ ਪਹਿਲਾਂ ਬਾਂਗੜ ਨੇ ਕਿਹਾ, 'ਇੱਕ ਪਾਰੀ (ਅਫਗਾਨਿਸਤਾਨ ਦੇ ਖਿਲਾਫ 52 ਗੇਂਦ 'ਚ 28 ਦੌੜਾਂ) ਨੂੰ ਛੱਡ ਕੇ ਉਨ੍ਹਾਂ ਨੇ ਹਮੇਸ਼ਾ ਆਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸੱਤ 'ਚੋਂ ਪੰਜ ਮੈਚਾਂ 'ਚ ਟੀਮ ਲਈ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਈ ਹੈ। ਉਨ੍ਹਾਂ ਨੇ ਕਿਹਾ, 'ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਖਿਲਾਫ ਰੋਹਿਤ ਸ਼ਰਮਾ ਦੇ ਨਾਲ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਆਸਟਰੇਲੀਆ ਦੇ ਖਿਲਾਫ ਵੀ ਉਨ੍ਹਾਂ ਨੇ ਜੋ ਜਰੂਰੀ ਸੀ ਉਹ ਕੀਤਾ। ਮੈਨਚੇਸਟਰ 'ਚ ਮੁਸ਼ਕਿਲ ਪਿੱਚ 'ਤੇ ਉਨ੍ਹਾਂ ਨੇ 58 ਦੌੜਾਂ ਦੀ ਅਹਿਮ ਪਾਰੀ ਖੇਡੀ। ਇੱਥੇ (ਇੰਗਲੈਂਡ ਦੇ ਖਿਲਾਫ) ਵੀ ਉਨ੍ਹਾਂ ਨੇ ਆਪਣੀ ਭੂਮਿਕਾ ਨੂੰ ਚੰਗੀ ਤਰਾਂ ਨਿਭਾਈ। ਬਾਂਗੜ ਨੂੰ ਨਹੀਂ ਲੱਗਦਾ ਕੀ ਆਖਰੀ ਦੇ ਓਵਰਾਂ 'ਚ ਧੋਨੀ ਤੇ ਕੇਦਾਰ ਜਾਧਵ ਦੇ ਜਜਬੇ 'ਚ ਕੋਈ ਕਮੀ ਸੀ।

PunjabKesari 

ਉਨ੍ਹਾਂ ਨੇ ਕਿਹਾ, 'ਮੈਨੂੰ ਅਜਿਹਾ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਨੇ ਆਖਰੀ ਦੇ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਮੈਦਾਨ (ਸੀਮਾ ਰੇਖਾ) ਦੀ ਲੰਬਾਈ ਦਾ ਪੂਰਾ ਫਾਇਦਾ ਚੁੱਕਿਆ ਤੇ ਅਜਿਹੀ ਗੇਂਦਬਾਜ਼ੀ ਕੀਤੀ ਜਿਸ 'ਤੇ ਵੱਡਾ ਸ਼ਾਟ ਲਗਾਉਣਾ ਮੁਸ਼ਕਿਲ ਸੀ।


Related News