BCCI ਨੇ ਸ਼ੇਅਰ ਕੀਤੀ ਟੀਮ ਇੰਡੀਆ ਦੀ ਨਵੀਂ ਜਰਸੀ, ਲੋਕਾਂ ਨੇ ਟਵਿੱਟਰ 'ਤੇ ਉਡਾਇਆ ਮਜ਼ਾਕ
Saturday, Jun 29, 2019 - 05:28 PM (IST)

ਸਪੋਰਟਸ ਡੈਸਕ— ਵਰਲਡ ਕੱਪ 2019 ਦਾ ਰੋਮਾਂਚ ਆਪਣੇ ਪੂਰੇ ਜ਼ੋਰ 'ਤੇ ਹੈ। ਇਸ ਵਰਲਡ ਕੱਪ 'ਚ ਟੀਮ ਇੰਡੀਆ ਨੇ ਵੀ ਭਾਰਤੀ ਪ੍ਰਸ਼ਸੰਕਾ ਨੂੰ ਨਿਰਾਸ਼ ਨਹੀਂ ਕੀਤਾ ਹੈ। ਭਾਰਤੀ ਟੀਮ ਨੇ ਮੌਜੂਦਾ ਵਰਲਡ ਕੱਪ 'ਚ ਅਜੇ ਤਕ ਖੇਡੇ 6 ਮੈਚਾਂ 'ਚੋਂ ਪੰਜ 'ਚ ਜਿੱਤ ਦਰਜ ਕੀਤੀ ਹੈ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਐਤਵਾਰ ਨੂੰ ਵਰਲਡ ਕੱਪ ਦੇ ਇਕ ਮੁਕਾਬਲੇ 'ਚ ਇੰਗਲੈਂਡ ਖਿਲਾਫ ਮੈਦਾਨ 'ਤੇ ਉਤਰੇਗੀ। ਬੀ.ਸੀ.ਸੀ.ਆਈ. ਨੇ ਟੀਮ ਇੰਡੀਆ ਲਈ ਇਸ ਮੈਚ 'ਚ ਪਹਿਨਣ ਵਾਲੀ ਜਰਸੀ ਜਾਰੀ ਕੀਤੀ ਹੈ। ਜਰਸੀ ਦਾ ਜ਼ਿਆਦਾਤਰ ਹਿੱਸਾ ਓਰੇਂਜ (ਸੰਤਰੀ) ਹੈ। ਪਿਛਲਾ ਹਿੱਸਾ ਤਾਂ ਪੂਰਾ ਇਸੇ ਰੰਗ ਦਾ ਹੈ। ਅੱਗੇ ਦਾ ਹਿੱਸਾ ਅਤੇ ਕਾਲਰ ਗੂੜ੍ਹੇ ਨੀਲੇ ਰੰਗ ਦਾ ਹੈ।
ਬੀ.ਸੀ.ਸੀ.ਆਈ. ਵੱਲੋਂ ਜਾਰੀ ਇਸ ਨਵੀਂ ਜਰਸੀ ਦਾ ਸੋਸ਼ਲ ਮੀਡੀਆ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਯੂਜ਼ਰਸ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਇਸ ਟੀ-ਸ਼ਰਟ ਦੀ ਤੁਲਨਾ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਟੀ-ਸ਼ਰਟ ਨਾਲ ਇਸ ਦੀ ਤੁਲਨਾ ਕੀਤੀ ਹੈ। ਦੂਜੇ ਪਾਸੇ ਇਕ ਯੂਜ਼ਰ ਨੇ ਤਾਂ ਇਸ ਦੀ ਤੁਲਨਾ ਫੂਡ ਡਿਲੀਵਰੀ ਸਰਵਿਸ ਦੇਣ ਵਾਲੀ ਕੰਪਨੀ ਸਵਿਗੀ ਨਾਲ ਕਰ ਦਿੱਤੀ ਹੈ। ਇਕ ਹੋਰ ਯੂਜ਼ਰ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ਕਿ ਇਹ ਸਭ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਰਾਇਆ ਹੈ।