264 ਮੈਚਾਂ ਤੋਂ ਬਾਅਦ ਭਾਰਤ 'ਤੇ ਲਗਾਤਾਰ ਦੂਜੇ ਮੈਚ 'ਚ ਲੱਗਾ ਜੁਰਮਾਨਾ

02/04/2020 10:51:35 AM

ਸਪੋਰਟਸ ਡੈਸਕ—  ਟੀਮ ਇੰਡੀਆ 'ਤੇ ਨਿਊਜ਼ੀਲੈਂਡ ਖਿਲਾਫ 5ਵੇਂ ਟੀ-20 ਮੈਚ 'ਚ ਹੌਲੀ ਓਵਰ ਰੇਟ ਲਈ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਸੀਰੀਜ਼ 'ਚ ਭਾਰਤੀ ਟੀਮ 'ਤੇ ਲਗਾਤਾਰ ਦੂਜੇ ਮੈਚ 'ਚ ਇਹ ਜੁਰਮਾਨਾ ਲੱਗਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ 'ਤੇ ਚੌਥੇ ਟੀ-20 ਮੁਕਾਬਲੇ 'ਚ ਹੌਲੀ ਓਵਰ ਰੇਟ ਲਈ ਮੈਚ ਫੀਸ ਦਾ 40 ਫੀਸਦੀ ਜੁਰਮਾਨਾ ਲੱਗਾ ਸੀ।PunjabKesari ਇਸ ਤਰ੍ਹਾਂ ਭਾਰਤ 'ਤੇ 264 ਮੈਚਾਂ ਤੋਂ ਬਾਅਦ ਲਗਾਤਾਰ ਦੋ ਮੈਚਾਂ 'ਚ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾ ਹੈ। ਭਾਰਤ ਨਿਰਧਾਰਿਤ ਸਮੇਂ ਤੋਂ ਇਕ ਓਵਰ ਪਿੱਛੇ ਰਹਿ ਗਿਆ ਸੀ, ਜਿਸ ਕਾਰਣ ਉਸ 'ਤੇ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਇਸ ਸੀਰੀਜ਼ 'ਚ ਇਹ ਦੂਜਾ ਮੌਕਾ ਹੈ ਜਦੋਂ ਟੀਮ ਇੰਡੀਆ 'ਤੇ ਹੌਲੀ ਓਵਰ ਰੇਟ ਨੂੰ ਲੈ ਕੇ ਜੁਰਮਾਨਾ ਲਗਾਇਆ ਗਿਆ ਹੈ। ਮੈਚ ਰੈਫਰੀ ਕ੍ਰਿਸ ਬਰਾਡ ਨੇ ਹੌਲੀ ਓਵਰ ਰਫ਼ਤਾਰ ਨੂੰ ਲੈ ਕੇ ਆਈ. ਸੀ. ਸੀ. ਅਚਾਰ ਸੰਹਿਤਾ ਦੀ ਧਾਰਾ 2।22 ਦੇ ਤਹਿਤ ਜੁਰਮਾਨਾ ਲਗਾਇਆ ਹੈ ਜਿਸ ਦੇ ਮੁਤਾਬਕ ਹਰ ਇਕ ਹੌਲੀ ਓਵਰ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।PunjabKesari  ਕਪਤਾਨ ਵਿਰਾਟ ਕੋਹਲੀ ਦੀ ਗੈਰਹਾਜ਼ਰੀ 'ਚ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਨੇ ਇਸ ਜੁਰਮਾਨੇ ਨੂੰ ਮਨਜ਼ੂਰ ਕਰ ਲਿਆ ਹੈ ਚੌਥੇ ਮੈਚ ਤੋਂ ਪਹਿਲਾਂ ਹੁਣ ਤਕ ਭਾਰਤੀ ਟੀਮ 'ਤੇ ਉਸ ਦੇ 264 ਮੈਚਾਂ 'ਚ ਇਸ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਲੱਗਾ ਸੀ। ਚੌਥੇ ਮੈਚ 'ਚ ਜੋ ਜੁਰਮਾਨਾ ਲੱਗਾ ਸੀ ਉਹ ਰੈਗੂਲਰ ਕਪਤਾਨ ਵਿਰਾਟ ਕੋਹਲੀ ਕਪਤਾਨੀ 'ਚ ਹੌਲੀ ਓਵਰ ਰੇਟ ਲਈ ਜੁਰਮਾਨੇ ਦਾ ਪਹਿਲਾ ਮਾਮਲਾ ਸੀ।


Related News