ਟੀਮ ਇੰਡੀਆ ਨੂੰ ਫਾਈਨਲ ’ਚ ਕੁਝ ਵੀ ਵੱਖਰਾ ਕਰਨ ਦੀ ਲੋੜ ਨਹੀਂ : ਸ਼ਾਸਤਰੀ

Saturday, Nov 18, 2023 - 02:18 PM (IST)

ਟੀਮ ਇੰਡੀਆ ਨੂੰ ਫਾਈਨਲ ’ਚ ਕੁਝ ਵੀ ਵੱਖਰਾ ਕਰਨ ਦੀ ਲੋੜ ਨਹੀਂ : ਸ਼ਾਸਤਰੀ

ਚੇਨਈ, (ਭਾਸ਼ਾ)– ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਆਸਟਰੇਲੀਆ ਵਿਰੁੱਧ ਆਗਾਮੀ ਵਿਸ਼ਵ ਕੱਪ ਫਾਈਨਲ ਵਿਚ ਮੇਜ਼ਬਾਨ ਟੀਮ ਪ੍ਰਮੁੱਖ ਦਾਅਵੇਦਾਰ ਹੋਵੇਗੀ ਤੇ ਉਸ ਨੂੰ ਆਪਣੀ ਰਣਨੀਤੀ ’ਤੇ ਬਰਕਰਾਰ ਰਹਿਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : IND vs AUS, CWC 23 Final: ਟੀਮ ਇੰਡੀਆ ਦੀ ਤਾਕਤ ਤੇ ਕਮੀਆਂ 'ਤੇ ਪਾਓ ਇਕ ਝਾਤ

ਸ਼ਾਸਤਰੀ ਨੇ ਇਕ ਪ੍ਰੋਗਰਾਮ ਦੌਰਾਨ ਫਾਈਨਲ ਵਿਚ ਭਾਰਤ ਦੀ ਯੋਜਨਾ ’ਤੇ ਗੱਲ ਕਰਦੇ ਹੋਏ ਉਕਤ ਗੱਲ ਕਹੀ। ਸ਼ਾਸਤਰੀ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਹ ‘ਰਿਲੈਕਸ’ ਹੋਣਗੇ। ਉਹ ਘਰੇਲੂ ਮੈਦਾਨ ’ਤੇ ਖੇਡ ਰਹੇ ਹਨ ਤੇ ਇਹ ਕਾਫੀ ਤਜਰਬੇਕਾਰ ਟੀਮ ਹੈ ਤੇ ਉਨ੍ਹਾਂ ਨੂੰ ਕੁਝ ਵੀ ਵੱਖਰਾ ਕਰਨ ਦੀ ਲੋੜ ਨਹੀਂ ਹੈ।’’ਸਾਬਕਾ ਮੁੱਖ ਕੋਚ ਨੇ ਕਿਹਾ, 'ਉਹ ਜਿਸ ਤਰ੍ਹਾਂ ਨਾਲ ਖੇਡੇ ਹਨ, ਇਹ ਉਸੇ ਤਰ੍ਹਾਂ ਹੋਵੇਗਾ ਜਿਸ ਤਰੀਕੇ ਨਾਲ ਉਹ ਪਿਛਲੇ ਮੈਚ 'ਚ ਖੇਡੇ ਸੀ। ਇਸ ਨਾਲ ਉਨ੍ਹਾਂ ਦੇ ਹੱਥਾਂ 'ਚ ਜਲਦ ਹੀ ਵਿਸ਼ਵ ਕੱਪ ਹੋਵੇਗਾ।

ਇਹ ਵੀ ਪੜ੍ਹੋ : India-Australia ਵਿਚਾਲੇ World Cup Final ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲੱਗੀਆਂ ਇਹ ਪਾਬੰਦੀਆਂ

ਉਨ੍ਹਾਂ ਕਿਹਾ, 'ਭਾਰਤ ਵਿਸ਼ਵ ਕੱਪ ਜਿੱਤੇਗਾ। ਉਹ ਫਾਈਨਲ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰਨਗੇ। ਉਹ ਬਹੁਤ ਵਧੀਆ ਖੇਡੇ ਹਨ। ਲੀਗ ਗੇੜ ਵਿੱਚ ਆਸਟਰੇਲੀਆ ਨੂੰ ਹਰਾਉਣ ਦੇ ਬਾਵਜੂਦ ਆਈ. ਸੀ. ਸੀ. ਫਾਈਨਲ ਵਿੱਚ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਭਾਰਤ ਦਬਾਅ ਵਿੱਚ ਰਹੇਗਾ। ਪਰ ਸ਼ਾਸਤਰੀ ਦਾ ਮੰਨਣਾ ਹੈ ਕਿ ਜੇਕਰ ਭਾਰਤੀ ਟੀਮ ਧੀਰਜ ਰੱਖਦੀ ਹੈ ਅਤੇ ਦਬਾਅ ਨੂੰ ਸੰਭਾਲਣ 'ਚ ਸਫਲ ਰਹਿੰਦੀ ਹੈ ਤਾਂ ਉਹ ਜੇਤੂ ਸਾਬਤ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News