ਟੀਮ ਇੰਡੀਆ ਇਨ੍ਹਾਂ ਖਿਡਾਰੀਆਂ ਨੂੰ ਦੇ ਸਕਦੀ ਹੈ ਸਰਪ੍ਰਾਈਜ਼, ਵਿਸ਼ਵ ਕੱਪ ਲਈ ਮਿਲ ਸਕਦੈ ਮੌਕਾ
Tuesday, Sep 05, 2023 - 11:59 AM (IST)

ਸਪੋਰਟਸ ਡੈਸਕ- ਟੀਮ ਇੰਡੀਆ ਜਲਦ ਹੀ ਵਿਸ਼ਵ ਕੱਪ 2023 ਲਈ ਖਿਡਾਰੀਆਂ ਦਾ ਐਲਾਨ ਕਰੇਗੀ। ਭਾਰਤ ਕੁਝ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਦੇ ਕੇ ਹੈਰਾਨ ਕਰ ਸਕਦਾ ਹੈ। ਤਿਲਕ ਵਰਮਾ ਇੱਕ ਨੌਜਵਾਨ ਖਿਡਾਰੀ ਹੈ। ਉਹ ਪ੍ਰਤਿਭਾਸ਼ਾਲੀ ਹਨ। ਪਰ ਹੁਣ ਤੱਕ ਅੰਤਰਰਾਸ਼ਟਰੀ ਮੈਚਾਂ ਦਾ ਤਜਰਬਾ ਘੱਟ ਰਿਹਾ ਹੈ। ਪਰ ਤਿਲਕ ਟੀਮ ਇੰਡੀਆ ਲਈ ਸਰਪ੍ਰਾਈਜ਼ ਬਣ ਸਕਦੇ ਹਨ। ਸੰਜੂ ਸੈਮਸਨ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ। ਈਸ਼ਾਨ ਕਿਸ਼ਨ ਦੇ ਨਾਲ ਉਹ ਵਿਕਟਕੀਪਰ ਦੀ ਭੂਮਿਕਾ ਲਈ ਟੀਮ 'ਚ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ- ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਭਾਰਤ ਨੇ ਵੈਸਟਇੰਡੀਜ਼ ਅਤੇ ਆਇਰਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ 'ਚ ਤਿਲਕ ਵਰਮਾ ਨੂੰ ਜਗ੍ਹਾ ਦਿੱਤੀ ਸੀ। ਤਿਲਕ ਨੇ ਇਨ੍ਹਾਂ ਦੋਵਾਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 7 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 174 ਦੌੜਾਂ ਬਣਾਈਆਂ ਹਨ। ਜੇਕਰ ਘਰੇਲੂ ਮੈਚਾਂ 'ਚ ਤਿਲਕ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਚੰਗਾ ਰਿਹਾ ਹੈ। ਤਿਲਕ ਨੇ 25 ਲਿਸਟ ਏ ਮੈਚਾਂ 'ਚ 1236 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 5 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮੈਰੀਕਾਮ ਨੇ ਕਾਮ ਪਿੰਡ 'ਚ ਸੁਰੱਖਿਆ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਸੈਮਸਨ ਲਈ ਟੀਮ ਇੰਡੀਆ 'ਚ ਜਗ੍ਹਾ ਪਾਉਣਾ ਕਾਫ਼ੀ ਮੁਸ਼ਕਿਲ ਹੈ। ਚੋਣਕਾਰਾਂ ਦੀ ਪਹਿਲੀ ਪਸੰਦ ਕੇਐੱਲ ਰਾਹੁਲ ਅਤੇ ਈਸ਼ਾਨ ਕਿਸ਼ਨ ਹਨ। ਇਨ੍ਹਾਂ ਦੋ ਵਿਕਟਕੀਪਰ ਬੱਲੇਬਾਜ਼ਾਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਈਸ਼ਾਨ ਨੇ ਏਸ਼ੀਆ ਕੱਪ 2023 'ਚ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਰਾਹੁਲ ਅਜੇ ਤੱਕ ਟੀਮ ਇੰਡੀਆ 'ਚ ਸ਼ਾਮਲ ਨਹੀਂ ਹੋਏ ਹਨ। ਉਨ੍ਹਾਂ ਦੀ ਫਿਟਨੈੱਸ ਨੂੰ ਦੇਖਦੇ ਹੋਏ ਸੰਜੂ ਸੈਮਸਨ ਨੂੰ ਵਿਸ਼ਵ ਕੱਪ ਟੀਮ 'ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਜੇਕਰ ਸੈਮਸਨ ਨੂੰ ਟੀਮ 'ਚ ਜਗ੍ਹਾ ਮਿਲਦੀ ਹੈ ਤਾਂ ਇਹ ਸਰਪ੍ਰਾਈਜ਼ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਸੈਮਸਨ ਨੇ ਭਾਰਤ ਲਈ ਹੁਣ ਤੱਕ 13 ਵਨਡੇ ਮੈਚ ਖੇਡੇ ਹਨ। ਉਨ੍ਹਾਂ ਨੇ ਇਸ ਦੌਰਾਨ 390 ਦੌੜਾਂ ਬਣਾਈਆਂ। ਸੈਮਸਨ ਨੇ ਇਸ ਫਾਰਮੈਟ 'ਚ 3 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਲਿਸਟ ਏ ਦੇ 117 ਮੈਚਾਂ 'ਚ 3074 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇੱਕ ਸੈਂਕੜਾ ਅਤੇ 18 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 212 ਦੌੜਾਂ ਅਜੇਤੂ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8