ਟੀਮ ਇੰਡੀਆ ਦਾ ਹੋਇਆ ਐਲਾਨ, ਸ਼੍ਰੇਅਸ ਬਣੇ ਕਪਤਾਨ, ਸੂਰਿਆਵੰਸ਼ੀ ਦੀ ਹੋਈ ਐਂਟਰੀ
Saturday, Jun 06, 2026 - 01:35 PM (IST)
ਸਪੋਰਟਸ ਡੈਸਕ- ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਅੱਜ (6 ਜੂਨ) ਕੀਤਾ ਗਿਆ। ਪੁਰਸ਼ ਚੋਣ ਪੈਨਲ ਨੇ ਟੀਮ ਨੂੰ ਅੰਤਿਮ ਰੂਪ ਦੇਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਕੀਤੀ।
ਆਇਰਲੈਂਡ ਅਤੇ ਇੰਗਲੈਂਡ ਦੇ ਦੌਰਿਆਂ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਨੂੰ ਟੀ-20 ਕਪਤਾਨੀ ਤੋਂ ਹਟਾਏ ਜਾਣ ਦੀ ਸੰਭਾਵਨਾ ਹੈ। ਸੂਰਿਆ ਨੂੰ ਹਟਾਉਣ ਦਾ ਫੈਸਲਾ ਪਹਿਲਾਂ ਹੀ ਬੀਸੀਸੀਆਈ ਅਤੇ ਕੌਂਸਲ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾ ਚੁੱਕਾ ਹੈ। ਇਸ ਦੀ ਰਸਮੀ ਘੋਸ਼ਣਾ ਅੱਜ ਕੀਤੀ ਗਈ ਹੈ। ਸ਼੍ਰੇਅਸ ਅਈਅਰ ਸੂਰਿਆ ਦੀ ਜਗ੍ਹਾ ਭਾਰਤੀ ਟੀ-20 ਟੀਮ ਦੇ ਨਵੇਂ ਕਪਤਾਨ ਬਣੇ ਹਨ। ਵੈਭਵ ਸੂਰਿਆਵੰਸ਼ੀ ਨੂੰ ਵੀ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
Presenting #TeamIndia's T20I squads for the tours of England & Ireland 2026 🇮🇳#ENGvIND | #IREvIND pic.twitter.com/f84kSSAIDf
— BCCI (@BCCI) June 6, 2026
ਆਇਰਲੈਂਡ ਦੇ ਖਿਲਾਫ ਟੀ-20 ਸੀਰੀਜ਼ ਲਈ ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਮੁਹੰਮਦ ਸਿਰਾਜ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ ਤੇ ਵੈਭਵ ਸੂਰਿਆਵੰਸ਼ੀ।
ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਮੁਹੰਮਦ ਸਿਰਾਜ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ ਤੇ ਵੈਭਵ ਸੂਰਿਆਵੰਸ਼ੀ।
ਏਸ਼ੀਅਨ ਗੇਮਸ 2026 ਲਈ ਭਾਰਤੀ ਪੁਰਸ਼ ਕ੍ਰਿਕਟ ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਵਰੁਣ ਚੱਕਰਵਰਤੀ, ਵੈਭਵ ਸੂਰਿਆਵੰਸ਼ੀ।
Here's a look at #TeamIndia's squad for the Asian Games 2026 in Japan this September 👏#AsianGames pic.twitter.com/euMfmhWEcN
— BCCI (@BCCI) June 6, 2026
ਭਾਰਤ ਦਾ ਆਇਰਲੈਂਡ ਦੌਰਾ (ਜੂਨ)
ਪਹਿਲਾ ਟੀ-20: 26 ਜੂਨ, ਬੇਲਫਾਸਟ
ਦੂਜਾ ਟੀ-20: 28 ਜੂਨ, ਬੇਲਫਾਸਟ
ਭਾਰਤ ਦਾ ਇੰਗਲੈਂਡ ਦੌਰਾ (ਜੁਲਾਈ)
1 ਜੁਲਾਈ: ਪਹਿਲਾ ਟੀ-20, ਚੈਸਟਰ-ਲੇ-ਸਟ੍ਰੀਟ
4 ਜੁਲਾਈ: ਦੂਜਾ ਟੀ-20, ਮੈਨਚੈਸਟਰ
7 ਜੁਲਾਈ: ਤੀਜਾ ਟੀ-20, ਨਾਟਿੰਘਮ
9 ਜੁਲਾਈ: ਚੌਥਾ ਟੀ-20, ਬ੍ਰਿਸਟਲ
11 ਜੁਲਾਈ: ਪੰਜਵਾਂ ਟੀ-20, ਸਾਊਥੈਂਪਟਨ
14 ਜੁਲਾਈ: ਪਹਿਲਾ ਵਨਡੇ, ਬਰਮਿੰਘਮ
16 ਜੁਲਾਈ: ਦੂਜਾ ਵਨਡੇ, ਕਾਰਡਿਫ
19 ਜੁਲਾਈ: ਤੀਜਾ ਵਨਡੇ, ਲਾਰਡਸ
