IND vs ENG: ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਵਨਡੇ ਸੀਰੀਜ਼ ਤੋਂ ਬਾਹਰ ਹੋਇਆ ਇਹ ਸਟਾਰ ਗੇਂਦਬਾਜ਼

Saturday, Jul 11, 2026 - 08:54 PM (IST)

IND vs ENG: ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਵਨਡੇ ਸੀਰੀਜ਼ ਤੋਂ ਬਾਹਰ ਹੋਇਆ ਇਹ ਸਟਾਰ ਗੇਂਦਬਾਜ਼

ਸਪੋਰਟਸ ਡੈਸਕ - ਇੰਗਲੈਂਡ ਦੌਰੇ 'ਤੇ ਭਾਰਤੀ ਟੀਮ ਪਹਿਲਾਂ ਹੀ ਖਿਡਾਰੀਆਂ ਦੀ ਫਿਟਨੈੱਸ ਸਮੱਸਿਆਵਾਂ ਨਾਲ ਜੂਝ ਰਹੀ ਹੈ। ਸਪਿਨਰ ਵਰੁਣ ਚੱਕਰਵਰਤੀ ਦੇ ਹੈਮਸਟਰਿੰਗ ਇੰਜਰੀ (ਸੱਟ) ਕਾਰਨ ਟੀ-20 ਸੀਰੀਜ਼ ਦੇ ਆਖਰੀ ਦੋ ਮੈਚਾਂ ਤੋਂ ਬਾਹਰ ਹੋਣ ਤੋਂ ਬਾਅਦ, ਹੁਣ ਸਟਾਰ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਵੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਭਾਰਤੀ ਟੀਮ ਦੀ ਗੇਂਦਬਾਜ਼ੀ ਯੋਜਨਾਵਾਂ ਲਈ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

24 ਸਾਲਾ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਬਾਈਸੈਪਸ ਫੈਮੋਰਿਸ ਮਾਸਪੇਸ਼ੀ ਵਿੱਚ ਗ੍ਰੇਡ-1 ਦਾ ਟੇਅਰ (ਪਾਟਣ) ਹੈ। ਚਾਰ ਮਹੀਨੇ ਤੱਕ ਮੈਦਾਨ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੇ ਹਰਸ਼ਿਤ ਸਿਰਫ਼ ਪੰਜ ਟੀ-20 ਅੰਤਰਰਾਸ਼ਟਰੀ ਮੈਚ ਹੀ ਖੇਡ ਸਕੇ ਸਨ ਕਿ ਚੋਟ ਨੇ ਉਨ੍ਹਾਂ ਨੂੰ ਫਿਰ ਤੋਂ ਕ੍ਰਿਕਟ ਤੋਂ ਦੂਰ ਕਰ ਦਿੱਤਾ। ਸੂਤਰਾਂ ਅਨੁਸਾਰ, ਉਹ ਹੁਣ ਬੈਂਗਲੁਰੂ ਸਥਿਤ ਬੀ.ਸੀ.ਸੀ.ਆਈ. (BCCI) ਦੇ ਸੈਂਟਰ ਆਫ ਐਕਸੀਲੈਂਸ (CoE) ਜਾਣਗੇ, ਜਿੱਥੇ ਬੋਰਡ ਦੀ ਮੈਡੀਕਲ ਟੀਮ ਉਨ੍ਹਾਂ ਦੀ ਸੱਟ ਦੀ ਜਾਂਚ ਕਰੇਗੀ ਅਤੇ ਰੀਹੈਬਲੀਟੇਸ਼ਨ ਪ੍ਰੋਗਰਾਮ ਤਿਆਰ ਕਰੇਗੀ।

ਹਰਸ਼ਿਤ ਰਾਣਾ ਲਈ ਸਾਲ 2026 ਹੁਣ ਤੱਕ ਚੋਟਾਂ ਭਰਿਆ ਰਿਹਾ ਹੈ। ਟੀ-20 ਵਰਲਡ ਕੱਪ ਤੋਂ ਠੀਕ ਪਹਿਲਾਂ ਲੱਗੀ ਗੋਡੇ ਦੀ ਸੱਟ ਕਾਰਨ ਉਹ ਉਸ ਵੱਡੇ ਟੂਰਨਾਮੈਂਟ ਅਤੇ ਆਈਪੀਐਲ 2026 ਦੇ ਪੂਰੇ ਸੀਜ਼ਨ ਤੋਂ ਵੀ ਬਾਹਰ ਰਹੇ ਸਨ। ਲੰਬੇ ਰੀਹੈਬ ਤੋਂ ਬਾਅਦ ਉਨ੍ਹਾਂ ਨੇ ਆਇਰਲੈਂਡ ਅਤੇ ਇੰਗਲੈਂਡ ਦੌਰੇ 'ਤੇ ਵਾਪਸੀ ਕੀਤੀ ਸੀ, ਪਰ ਸਿਰਫ਼ 14 ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਉਹ ਫਿਰ ਤੋਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿੱਚ ਹੋਣ ਵਾਲੇ ਅਗਲੇ ਵਰਲਡ ਕੱਪਾਂ ਲਈ ਭਾਰਤ ਦੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।

ਵਨਡੇ ਸੀਰੀਜ਼ ਲਈ ਭਾਰਤੀ ਟੀਮ:
ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ (ਉਪ-ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾਰ।

ਭਾਰਤ ਬਨਾਮ ਇੰਗਲੈਂਡ (ਵਨਡੇ ਸੀਰੀਜ਼ ਦਾ ਸ਼ੈਡਿਊਲ):
   14 ਜੁਲਾਈ: ਪਹਿਲਾ ਵਨਡੇ, ਬਰਮਿੰਘਮ
   16 ਜੁਲਾਈ: ਦੂਜਾ ਵਨਡੇ, ਕਾਰਡਿਫ
   19 ਜੁਲਾਈ: ਤੀਜਾ ਵਨਡੇ, ਲਾਰਡਸ


author

Inder Prajapati

Content Editor

Related News