ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਵੈਸਟ ਇੰਡੀਜ਼ ਖਿਲਾਫ ਖੇਡਣ ਨਾਲ ਟੀਮ ਇੰਡੀਆ ਨੂੰ ਹੋਣਗੇ ਇਹ 3 ਨਕੁਸਾਨ

Monday, Oct 01, 2018 - 12:59 PM (IST)

ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਵੈਸਟ ਇੰਡੀਜ਼ ਖਿਲਾਫ ਖੇਡਣ ਨਾਲ ਟੀਮ ਇੰਡੀਆ ਨੂੰ ਹੋਣਗੇ ਇਹ 3 ਨਕੁਸਾਨ

ਨਵੀਂ ਦਿੱਲੀ — ਪਿਛਲੇ ਸਾਲਾਂ ਦੌਰਾਨ ਟੀਮ ਇੰਡੀਆ ਨੇ ਜਦੋਂ ਆਪਣੇ ਘਰ 'ਚ ਇਕ ਤੋਂ ਬਾਅਦ ਇਕ ਟੀਮ ਨੂੰ ਹਰਾਇਆ, ਤਾਂ ਲੱਗਿਆ ਕਿ ਉਹ ਟੈਸਟ ਕ੍ਰਿਕਟ 'ਚ ਸਫਲ ਹੋ ਗਏ ਹਨ। ਸ਼੍ਰੀਲੰਕਾ ਖਿਲਾਫ ਉਨ੍ਹਾਂ ਦੀ ਲਗਾਤਾਰ ਘੇਰਲੂ ਅਤੇ ਵਿਦੇਸ਼ੀ ਸੀਰੀਜ਼ 'ਚ ਜਿੱਤ ਨਾਲ ਲੋਕਾਂ ਦੇ ਮਨ 'ਚ ਇਕ ਝੂਠ ਬੈਠ ਗਿਆ ਕਿ ਟੀਮ ਇੰਡੀਆ ਨਾਲ ਮੁਕਾਬਲਾ ਕਰਨਾ ਹੁਣ ਕਿਸੇ ਵੀ ਟੀਮ ਦੇ ਬੱਸ ਦੀ ਗੱਲ ਨਹੀਂ ਹੈ। ਪਰ ਜਿਵੇਂ ਹੀ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਅਤੇ ਇੰਗਲੈਂਡ ਦਾ ਦੌਰਾ ਕੀਤਾ। ਟੀਮ ਦੀ ਪੋਲ ਖੁੱਲ ਗਈ। ਕਿਉਂਕਿ ਇਹ ਦੋਵੇਂ ਹੀ ਸੀਰੀਜ਼ ਟੀਮ ਇੰਡੀਆ ਹਾਰੀ ਹੀ ਨਹੀਂ, ਬਲਕਿ ਉਨ੍ਹਾਂ ਦੀ ਮਜ਼ਬੂਤ ਬੱਲੇਬਾਜ਼ੀ ਪਨਾਹ ਮੰਗਦੀ ਨਜ਼ਰ ਆਈ। ਹੁਣ ਟੀਮ ਇੰਡੀਆ ਆਲਟ੍ਰੇਲੀਆ ਖਿਲਾਫ ਵੱਡੇ ਦੌਰੇ ਤੋਂ ਪਹਿਲਾਂ ਵੈਸਟ ਇੰਡੀਜ਼ ਖਿਲਾਫ ਸੀਰੀਜ਼ ਖੇਡ ਰਹੀ ਹੈ ਇਹ ਸੀਰੀਜ਼ ਦੇ ਖੇਡਣ ਨਾਲ ਟੀਮ ਇੰਡੀਆ ਨੂੰ 3 ਵੱਡੇ ਨਕੁਸਾਨ ਹੋ ਸਕਦੇ ਹਨ , ਜਿਸ ਤੇ ਸ਼ਾਇਦ ਹੁਣ ਤੱਕ ਟੀਮ ਮੈਨਜ਼ਮੈਂਟ ਦਾ ਧਿਆਨ ਨਹੀਂ ਗਿਆ ਅਤੇ ਨਾ ਹੀ ਖੁਦ ਕਪਤਾਨ ਕੋਹਲੀ ਦਾ।
-ਭਾਰਤ 'ਚ ਸੀਰੀਜ਼ ਖੇਡਣਾ ਸਹੀ ਫੈਸਲਾ ਨਹੀ


ਆਸਟ੍ਰੇਲੀਆ 'ਚ ਭਾਰਤ ਤੋਂ ਅਲੱਗ ਤੇਜ਼ ਪਿੱਚਾਂ ਹਨ। ਅਜਿਹੇ 'ਚ ਜੇਕਰ ਆਸਟ੍ਰੇਲੀਆ ਸੀਰੀਜ਼ ਤੋਂ ਪਹਿਲਾਂ ਇਸ ਸੀਰੀਜ਼ ਨੂੰ ਤਿਆਰੀ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਇਹ ਇਕ ਵੱਡੀ ਗਲਤੀ ਹੀ ਹੋਵੇਗੀ ਕਿਉਂਕਿ ਇੱਥੇ ਕੀਤੀ ਗਈ ਤਿਆਰ ਟੀਮ ਇੰਡੀਆ ਦੀ ਬਿਲਕੁਲ ਵੀ ਮਦਦ ਨਹੀਂ ਕਰਨ ਵਾਲੀ ਇਸ ਤੋਂ ਚੰਗਾ ਤਾਂ ਇਹ ਹੁੰਦਾ ਕਿ ਟੀਮ ਇੰਡੀਆ ਇਸ ਸਮੇਂ 'ਚ ਕੁਝ ਜ਼ਿਆਦਾ ਪ੍ਰੈਕਟਿਸ ਮੈਚ ਖੇਡਣ ਦੀ ਯੋਜਨਾ ਬਣਾ ਲੈਂਦੀ। ਜ਼ਹਿਰ ਹੈ  ਪ੍ਰੈਕਟਿਸ ਮੈਚ ਖੇਡਣ ਨਾਲ ਟੀਮ ਇਡੀਆ ਨੂੰ ਪ੍ਰਸਿਥਿਤੀਆ ਨੂੰ ਬਿਹਤਰ ਤਰੀਕੇ ਨਾਲ ਸਮਝਣ ਨਾਲ ਮਦਦ ਮਿਲੇਦੀ।
-ਕਮਜ਼ੋਰ ਟੀਮ ਖਿਲਾਫ ਖੇਡਣ ਨਾਲ ਨਹੀਂ ਹੋ ਸਕੇਗੀ ਤਿਆਰੀ


ਗੱਲ ਕਰੀਏ ਮੌਜੂਦਾ ਵੈਸਟ ਇੰਡੀਜ਼ ਟੀਮ ਦੀ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਭਾਰਤ ਦੇ ਮੁਕਾਬਲੇ ਕਮਜ਼ੋਰ ਹੈ। ਆਖਰੀ ਵਾਰ ਉਨ੍ਹਾਂ ਨੇ ਕਿਸੇ ਵੱਡੀ ਟੀਮ ਖਿਲਾਫ ਟੈਸਟ ਸੀਰੀਜ਼ ਸਾਲ 2012 'ਚ ਜਿੱਤੀ ਸੀ। ਮੌਜਦਾ ਸਮੇਂ 'ਚ ਉਹ ਟੈਸਟ 'ਚ ਅੱਠਵੇਂ ਨੰਬਰ 'ਤੇ ਹਨ । ਉੱਥੇ ਹੀ ਟੀਮ ਇੰਡੀਆ ਨੰਬਰ-1'ਤੇ  ਹੈ। ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਇਹ 3 ਨੰਬਰ 'ਤੇ ਹੈ। ਅਜਿਹੇ 'ਚ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਉਹ ਚੁਣੌਤੀਆਂ ਨਹੀਂ ਮਿਲਣ ਵਾਲੀਆਂ ਹਨ ਜੋ ਉਨ੍ਹਾਂ ਨੇ ਆਪਣੇ ਖੇਡ ਨੂੰ ਸੁਧਾਰਨ ਲਈ ਮਜ਼ਬੂਰ ਕਰਨ। ਹਾਂ ਰਿਕਾਰਡ ਬਣਾਉਣ ਦੇ ਲਿਹਾਜ ਨਾਲ ਇਹ ਸੀਰੀਜ਼ ਸਹੀ ਹੈ। ਵੈਸਟ ਇੰਡੀਜ਼ ਨੇ ਚਾਹੇ ਹੀ ਪਿਛਲੇ ਇਕ ਸਾਲ 'ਚ ਆਪਣੇ ਪ੍ਰਦਰਸ਼ਨ 'ਚ ਥੋੜਾ ਸੁਧਾਰ ਕੀਤਾ ਹੈ, ਪਰ ਉਸ ਦੇ ਜ਼ਿਆਦਾਤਰ ਖਿਡਾਰੀ ਟੈਸਟ ਕ੍ਰਿਕਟ 'ਚ ਨਹੀਂ ਖੇਡੇ ਹਨ। ਪਿਛਲੀ ਵਾਰ ਵੈਸਟ ਇੰਡੀਜ਼ ਨੇ 2013 'ਚ ਭਾਰਤ 'ਚ ਟੈਸਟ ਕ੍ਰਿਕਟ ਸੀਰੀਜ਼ ਖੇਡੀ ਸੀ ਅਜਿਹੇ 'ਚ ਅਨੁਭਵ ਦੀ ਕਮੀ ਉਨ੍ਹਾਂ ਨੂੰ ਸੀਰੀਜ਼ 'ਚ ਭਾਰੀ ਪੈ ਸਕਦੀ ਹੈ। ਜੇਕਰ ਟੀਮ ਇੰਡੀਆ ਕਿਸੇ ਵੱਡੀ ਟੀਮ ਨੂੰ ਬੁਲਾਉਂਦੀ ਹੈ ਤਾਂ ਸ਼ਾਇਦ ਉਨ੍ਹਾਂ ਨੂੰ ਕੁਝ ਚੁਣੌਤੀਆਂ ਮਿਲਦੀਆਂ ਅਤੇ ਸ਼ਾਇਦ ਉਹ ਚੀਜ਼ਾਂ ਆਸਟ੍ਰੇਲੀਆ ਸੀਰੀਜ਼ 'ਚ ਮਦਦਗਾਰ ਸਾਬਿਤ ਹੋ ਸਕਦੀਆਂ ਸਨ।

ਇੰਗਲੈਂਡ ਸੀਰੀਜ਼ 'ਚ ਟੀਮ ਇੰਡੀਆ ਦੀ ਤਕਨੀਕੀ 'ਤੇ ਸਵਾਲ ਉੱਠ ਰਹੇ ਸਨ। ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਇਸ ਤਰ੍ਹਾਂ ਦੇ ਸਵਾਲ ਉੱਠੇ ਬਲਕਿ ਦੱਖਣੀ ਅਫਰੀਕਾ ਦੌਰੇ ਦੌਰਾਨ ਵੀ ਇਸ ਤਰ੍ਹਾਂ ਦੇ ਸਵਾਲ ਉਠੇ ਸਨ। ਪਰ ਦੱਖਣੀ ਅਫਰੀਕਾ ਦੌਰੇ ਤੋਂ ਪਰਤਣ ਤੋਂ ਬਾਅਦ ਟੀਮ ਇੰਡੀਆ ਨੇ ਅਫਗਾਨਿਸਤਾਨ ਖਿਲਾਫ ਇਕ ਟੈਸਟ ਸੀਰੀਜ਼ ਖੇਡੀ ਸੀ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਖਿਡਾਰੀਆਂ ਦੇ ਦਿਮਾਗ 'ਤੇ ਚੰਗੇ ਪ੍ਰਦਰਸ਼ਨ ਦਾ ਸਰੂਰ ਚੜ੍ਹ ਗਿਆ ਸੀ। ਕਿਉਂਕਿ ਇਕ ਮੈਚ ਨਾਲ ਇਕ ਇਕ ਭਾਰਤੀ ਓਪਨਰ ਫਾਰਮ 'ਚ ਨਜ਼ਰ ਆਉਣ ਲੱਗੇ ਸਨ, ਪਰ ਇੰਗਲੈਂਡ 'ਚ ਕਹਾਣੀ ਕੁਝ ਹੋਰ ਹੀ ਨਜ਼ਰ ਆਈ ਅਤੇ ਦੋਵੇਂ ਹੀ ਓਪਨਰ ਖੂਬ ਜੂਝੇ। ਆਖਿਰਕਾਰ ਸੀਰੀਜ਼ ਤੋਂ ਬਾਅਦ ਦੋਵੇਂ ਓਪਨਰਾਂ ਨੂੰ ਟੀਮ ਇੰਡੀਆ ਚੋਂ ਆਪਣੀ ਜਗ੍ਹਾ ਗਵਾਉਣੀ ਪਈ। ਅਜਿਹੇ 'ਚ ਹੁਣ ਟੀਮ ਇੰਡੀਆ ਕੋਲ ਓਪਨਿੰਗ ਲਈ 3 ਵਿਕਲਪ ਹਨ ਪਹਿਲਾ ਵਿਕਲਪ ਚੋਣ ਦੇ ਤੌਰ ਤੇ ਕੇ.ਐੱਲ.ਰਾਹੁਲ ਤਾਂ ਹੈ ਹੀ , ਨਾਲ ਹੀ ਦੂਜੇ ਦੇ ਲਈ ਪ੍ਰਿਥਵੀ ਸ਼ਾਅ ਅਤੇ ਮਯੰਕ ਅਗਰਵਾਲ 'ਚ ਕਿਸੇ ਇਕ ਨੂੰ ਚੁਣਿਆ ਜਾਵੇਗਾ । ਜੇਕਰ ਇਨ੍ਹਾਂ ਦੋਵਾਂ 'ਚੋਂ ਕੋਈ ਵੀ ਡੈਬਿਊ ਕਰਨ ਵਾਲਾ ਖਿਡਾਰੀ ਇਸ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਕਰਦਾ ਹੈ ਅਤੇ ਉਸ ਨੂੰ ਇਸ ਸੀਰੀਜ਼ 'ਚ ਪ੍ਰਦਰਸ਼ਨ ਦੇ ਅਧਾਰ 'ਤੇ ਆਸਟ੍ਰੇਲੀਆ ਲੈ ਜਾਇਆ ਜਾਂਦਾ ਹੈ ਤਾਂ ਇਹ ਠੀਕ ਨਹੀਂ ਹੋਵੇਗਾ ।


Related News