ਸੱਟ ਲੱਗਣ ਨਾਲ ਹੀ ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੂੰ ਹੋਵੇਗਾ ਇੰਗਲੈਂਡ ''ਚ ਫਾਇਦਾ
Saturday, Jun 30, 2018 - 10:11 AM (IST)

ਨਵੀਂ ਦਿੱਲੀ— ਟੀਮ ਇੰਡੀਆ ਬਹੁਤ ਹੀ ਮਜ਼ਬੂਤ ਟੀਮ ਦੇ ਨਾਲ ਇੰਗਲੈਂਡ ਗਈ ਹੈ। ਸਾਰਿਆ ਨੂੰ ਉਮੀਦ ਹੈ ਕਿ ਵਿਰਾਟ ਕੋਹਲੀ ਦੀ ਅਗੁਵਾਈ 'ਚ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ, ਟੀਮ ਇੰਡੀਆ ਇਕ ਤੋਂ ਵਧ ਕੇ ਇਕ ਬੱਲੇਬਾਜ਼ ਅਤੇ ਗੇਂਦਬਾਜ਼ ਦੇ ਨਾਲ ਇੰਗਲੈਂਗ ਗਈ ਹੈ ਪਰ ਇਸ ਟੀਮ 'ਚ ਕੁਝ ਖਿਡਾਰੀ ਅਜਿਹੇ ਵੀ ਹਨ ਜੋ ਮੈਦਾਨ 'ਤੇ ਘੱਟ ਅਤੇ ਬੈਂਚ 'ਤੇ ਜ਼ਿਆਦਾ ਬੈਠੇ ਨਜ਼ਰ ਆਉਣਗੇ, ਜਦੋਂ ਤੱਕ ਉਨ੍ਹਾਂ ਦੇ ਸਾਥੀ ਖਿਡਾਰੀ ਨੂੰ ਸੱਟ ਨਹੀਂ ਲੱਗੀ ਉਨ੍ਹਾਂ ਨੂੰ ਸ਼ਾਇਦ ਹੀ ਪਲੇਇੰਗ ਇਲੈਵਨ 'ਚ ਖੇਡਣ ਦਾ ਮੌਕਾ ਮਿਲੇਗਾ। ਆਓ ਜਾਣਦੇ ਹਾਂ ਉਨ੍ਹਾਂ ਖਿਡਾਰੀਆਂ ਬਾਰੇ ਜਿਨ੍ਹਾਂ ਦੇ ਪਲੇਇੰਗ ਇਲੈਵਨ 'ਚ ਬਹੁਤ ਘੱਟ ਮੌਕੇ ਹਨ।
- ਸਿਧਾਰਥ ਕੌਲ
ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਚਾਹੇ ਹੀ ਆਈ.ਪੀ.ਐੱਲ. 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੋਵੇ ਪਰ ਇੰਗਲੈਂਡ ਦੇ ਖਿਲਾਫ ਵਨਡੇ ਅਤੇ ਟੀ20 ਸੀਰੀਜ਼ 'ਚ ਉਨ੍ਹਾਂ ਦਾ ਪਲੇਇੰਗ ਇਲੈਵਨ 'ਚ ਆਉਣਾ ਨਾਮੁਮਕਿਨ ਹੈ।
- ਉਮੇਸ਼ ਯਾਦਵ
ਇਸ ਗੇਂਦਬਾਜ਼ ਦੇ ਕੋਲ ਰਫਤਾਰ ਹੈ, ਬਾਊਂਸ ਹੈ ਅਤੇ ਆਈ.ਪੀ.ਐੱਲ 'ਚ ਉਮੇਸ਼ ਨੇ ਗਜਬ ਦੀ ਲਾਈਨ ਲੇਂਥ ਨਾਲ ਕਈ ਵਿਕਟ ਲਏ ਸਨ ਪਰ ਇੰਗਲੈਂਡ 'ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਬਣਾ ਪਾਉਣਾ ਇਨ੍ਹਾਂ ਦੇ ਲਈ ਸੰਭਵ ਨਹੀਂ, ਜਦੋਂ ਤੱਕ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਫਿਟ ਹਨ ਇਨ੍ਹਾਂ ਨੂੰ ਸ਼ਾਇਦ ਹੀ ਮੌਕਾ ਮਿਲੇਗਾ।
- ਵਾਸ਼ਿੰਗਟਨ ਸੁੰਦਰ
ਆਪਣੇ ਛੋਟੇ ਜਿਹੇ ਕਰੀਅਰ 'ਚ ਇਸ ਯੁਵਾ ਆਫ ਸਪਿਨਰ ਨੇ ਸਾਰਿਆ ਨੂੰ ਪ੍ਰਭਾਵਿਤ ਕੀਤਾ ਹੈ ਪਰ ਫਿਰ ਵੀ ਵਾਸ਼ਿੰਗਟਨ ਨੂੰ ਪਲੇਇੰਗ ਇਲੈਵਨ 'ਚ ਮੌਕਾ ਨਹੀਂ ਮਿਲੇਗਾ। ਵਜ੍ਹਾ ਹੈ ਯੁਜਵਿੰਦਰ ਚਾਹਲ ਅਤੇ ਕੁਲਦੀਪ ਯਾਦਵ ਦੀ ਜੋੜੀ , ਇਹ ਦੋਨੋਂ ਹੀ ਗੇਂਦਬਾਜ਼ ਵਿਰੋਧੀ ਬੱਲੇਬਾਜ਼ਾਂ 'ਤੇ ਕੱਲ ਦੀ ਤਰ੍ਹਾ ਟੁੱਟ ਰਹੇ ਹਨ। ਇਨ੍ਹਾਂ ਦੋਨਾਂ ਦੇ ਫਿਟ ਰਹਿੰਦੇ ਵਾਸ਼ਿੰਗਟਨ ਨੂੰ ਟੀਮ 'ਚ ਜਗ੍ਹਾ ਨਹੀਂ ਮਿਲ ਪਾਏਗੀ।
-ਦਿਨੇਸ਼ ਕਾਰਤਿਕ
ਪਿੱਛਲੇ ਕੁਝ ਮਹੀਨਿਆਂ 'ਚ ਦਿਨੇਸ਼ ਕਾਰਤਿਕ ਚੈਂਪੀਅਨ ਬੱਲੇਬਾਜ਼ ਦੇ ਤੌਰ 'ਤੇ ਉਭਰੇ ਹਨ, ਆਪਣੇ ਬੱਲੇ ਦੇ ਦਮ 'ਤੇ ਉਨ੍ਹਾਂ ਨੇ ਟੀਮ ਇੰਡੀਆ ਅਤੇ ਆਪਣੀ ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਸ ਨੂੰ ਜਿੱਤ ਦਿਵਾਈ। ਪਰ ਟੀਮ ਇੰਡੀਆ ਦੇ ਮੱਧ ਕ੍ਰਮ 'ਚ ਦਿਨੇਸ਼ ਕਾਰਤਿਕ ਨੂੰ ਸ਼ਾਇਦ ਹੀ ਜਗ੍ਹਾ ਮਿਲੇ ਕਿਉਂਕਿ ਉਨ੍ਹਾਂ ਦਾ ਸਾਹਮਣਾ ਐੱਮ.ਐੱਸ. ਧੋਨੀ,ਸੁਰੇਸ਼ ਰੈਨਾ ਵਰਗੇ ਬੱਲੇਬਾਜ਼ਾਂ ਨਾਲ ਹੈ। ਵੈਸੇ ਮਨੀਸ਼ ਪਾਂਡੇ ਨੂੰ ਵੀ ਉਨ੍ਹਾਂ 'ਤੇ ਤਰਜੀਹ ਮਿਲੇਗੀ।
-ਕੇ.ਐੱਲ. ਰਾਹੁਲ
ਇਸ ਸੂਚੀ 'ਚ ਕੇ.ਐੱਲ. ਰਾਹੁਲ ਦਾ ਵੀ ਨਾਮ ਹੈ। ਰਾਹੁਲ ਬਹੁਤ ਹੀ ਟੈਲੇਂਟੇਡ ਬੱਲੇਬਾਜ਼ ਹੈ ਅਤੇ ਉਨ੍ਹਾਂ ਦੇ ਫਾਰਮ ਵੀ ਲਾਜ਼ਵਾਬ ਹਨ ਪਰ ਸੱਚ ਇਹ ਵੀ ਹੈ ਕਿ ਧਵਨ ਅਤੇ ਰੋਹਿਤ ਸ਼ਰਮਾ ਦਾ ਓਪਨਿੰਗ ਕਰਨਾ ਤੈਅ ਹੈ ਇਸ ਲਈ ਕੇ.ਐੱਲ. ਰਾਹੁਲ ਨੂੰ ਮੱਧ ਕ੍ਰਮ 'ਚ ਜਗ੍ਹਾ ਬਣਾਉਣੀ ਹੋਵੇਗੀ। ਵੈਸੇ ਆਇਰਲੈਂਡ ਦੇ ਖਿਲਾਫ ਪਹਿਲਾਂ ਟੀ20 'ਚ ਵਿਰਾਟ ਕੋਹਲੀ ਨੇ ਮਨੀਸ਼ ਪਾਂਡੇ ਨੂੰ ਕੇ ਐੱਲ ਰਾਹੁਲ 'ਤੇ ਤਰਜੀਹ ਦਿੱਤੀ ਸੀ ਅਤੇ ਇੰਗਲੈਂਡ ਦੇ ਖਿਲਾਫ ਵੀ ਅਜਿਹਾ ਹੀ ਦੇਖਣਾ ਦੇ ਮਿਲ ਸਕਦਾ ਹੈ।
- ਅਜਿਹੇ 'ਚ ਸਾਫ ਹੈ ਜਦੋਂ ਤੱਕ ਕਿਸੇ ਖਿਡਾਰੀ ਨੂੰ ਸੱਟ ਨਹੀਂ ਲਗਦੀ ਜਾਂ ਫਿਰ ਉਹ ਬਹੁਤ ਹੀ ਖਰਾਬ ਪ੍ਰਦਰਸ਼ਨ ਨਹੀਂ ਕਰਦਾ ਇਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲਣਾ ਮੁਸ਼ਕਲ ਹੈ।