ਟੀਮ ਇੰਡੀਆ ਦੀਆਂ 7 ਪਲੇਅਰ ਖੇਡ ਚੁੱਕੀਆਂ 50+ਮੁਕਾਬਲੇ, ਟਾਪ-10 ਬੈਟਰ ਵਿਚ 2 ਭਾਰਤੀ

Thursday, Mar 03, 2022 - 12:17 PM (IST)

ਟੀਮ ਇੰਡੀਆ ਦੀਆਂ 7 ਪਲੇਅਰ ਖੇਡ ਚੁੱਕੀਆਂ 50+ਮੁਕਾਬਲੇ, ਟਾਪ-10 ਬੈਟਰ ਵਿਚ 2 ਭਾਰਤੀ

ਖੇਡ ਡੈਸਕ-  ਮਹਿਲਾ ਵਿਸ਼ਵ ਕੱਪ 2022 : ਨਿਊਜ਼ੀਲੈਂਡ ਵਿਚ 4 ਮਾਰਚ ਤੋਂ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਮੈਚ ਤੋਂ ਸ਼ੁਰੂ ਹੋ ਜਾਵੇਗਾ।ਵਿਸ਼ਵ ਕੱਪ ਵਿਚ 8 ਦੇਸ਼ਾਂ ਦੀਆਂ ਟੀਮਾਂ 31 ਮੁਕਾਬਲੇ ਖੇਡਣਗੀਆਂ। ਭਾਰਤੀ ਟੀਮ ਆਪਣੇ ਸਫਰ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ 6 ਮਾਰਚ ਨੂੰ ਹੋਣ ਵਾਲੇ ਮੁਕਾਬਲੇ ਤੋਂ ਕਰੇਗੀ। ਮੁਕਾਬਲੇ ਜਿੱਤਣ ਵਾਲੀ ਟੀਮ ਨੂੰ 10 ਕਰੋਡ਼ ਰੁਪਏ ਮਿਲਣਗੇ। ਭਾਰਤੀ ਟੀਮ ਦੀ ਕਪਤਾਨੀ ਮਿਤਾਲੀ ਰਾਜ ਕਰ ਰਹੀ ਹੈ। ਟੀਮ ਇੰਡੀਆ ਦੀਆਂ 7 ਪਲੇਅਰ 50+ਮੈਚ ਖੇਡ ਚੁੱਕੀਆਂ ਹਨ, ਜਦੋਂਕਿ 3 ਪਲੇਅਰ 100+ਮੈਚ। ਆਈ. ਸੀ. ਸੀ. ਬੱਲੇਬਾਜ਼ੀ ਰੈਂਕਿੰਗ ਦੇ ਟਾਪ-10 ਵਿਚ ਮਿਤਾਲੀ ਰਾਜ ਦੂਜੇ ਤਾਂ ਸਮ੍ਰਿਤੀ 8ਵੇਂ ਸਥਾਨ ਉੱਤੇ ਹੈ, ਜਦੋਂਕਿ ਗੇਂਦਬਾਜ਼ੀ ਰੈਂਕਿੰਗ ਵਿਚ ਝੂਲਨ ਗੋਸਵਾਮੀ ਚੌਥੇ ਨੰਬਰ ਉੱਤੇ ਬਣੀ ਹੋਈ ਹੈ। ਆਓ ਜੀ ਜਾਣਦੇ ਹਾਂ ਕਿ ਟੀਮ ਇੰਡੀਆ ਦੀਆਂ ਖਿਡਾਰੀਆਂ ਦਾ ਹੁਣ ਤੱਕ ਵਨਡੇ ਪ੍ਰਦਰਸ਼ਨ ਕਿਵੇਂ ਰਿਹਾ ਹੈ-

ਭਾਰਤੀ ਮਹਿਲਾ ਟੀਮ ਦਾ ਵਨ-ਡੇ ਵਿਚ ਪ੍ਰਦਰਸ਼ਨ

ਮਿਤਾਲੀ ਰਾਜ (ਕਪਤਾਨ) : ਮੈਚ 225, ਦੌੜਾਂ 7623, ਔਸਤ 51.85, ਸੈਂਕੜੇ 7

ਹਰਮਨਪ੍ਰੀਤ ਕੌਰ (ਉਪ-ਕਪਤਾਨ) : ਮੈਚ 111, ਦੌੜਾਂ 2664, ਬੈਸਟ 171, ਸੈਂਕੜੇ 3

ਸਮ੍ਰਿਤੀ ਮੰਧਾਨਾ : ਮੈਚ 64, ਦੌੜਾਂ 2461, ਬੈਸਟ 135, ਸੈਂਕੜੇ 4, ਅਰਧ-ਸੈਂਕੜੇ 20

ਸ਼ੇਫਾਲੀ ਵਰਮਾ : ਮੈਚ 11, ਦੌੜਾਂ 260, ਬੈਸਟ 56, ਅਰਧ-ਸੈਂਕੜੇ 2

ਯਾਸਤਿਕਾ ਭਾਟੀਆ : ਮੈਚ 7, ਦੌੜਾਂ 193, ਔਸਤ 27.57

ਦੀਪਤੀ ਸ਼ਰਮਾ : ਮੈਚ 69, ਦੌੜਾਂ 1720, ਵਿਕਟਾਂ 79

ਰਿਚਾ ਘੋਸ਼ (ਵਿਕਟਕੀਪਰ) : ਮੈਚ 7, ਦੌੜਾਂ 222

ਸਨੇਹ ਰਾਣਾ : ਮੈਚ 14, ਦੌੜਾਂ 102, ਵਿਕਟਾਂ 13

ਝੂਲਨ ਗੋਸਵਾਮੀ : ਮੈਚ 195, ਦੌੜਾਂ 1183, ਵਿਕਟਾਂ 245

ਪੂਜਾ ਵਸਤਰਕਾਰ : ਮੈਚ 13, ਦੌੜਾਂ 190, ਵਿਕਟਾਂ 6

ਮੇਘਨਾ ਸਿੰਘ : ਮੈਚ 5, ਦੌੜਾਂ 3, ਵਿਕਟਾਂ 3

ਰੇਣੁਕਾ ਸਿੰਘ ਠਾਕੁਰ : ਮੈਚ 2, ਦੌੜਾਂ 92, ਵਿਕਟਾਂ 0

ਤਾਨੀਆ ਭਾਟੀਆ (ਵਿਕਟਕੀਪਰ) : ਮੈਚ 19, ਦੌੜਾਂ 138, ਬੈਸਟ 68

ਰਾਜੇਸ਼ਵਰੀ ਗਾਇਕਵਾਡ : ਮੈਚ 51, ਦੌੜਾਂ 17, ਵਿਕਟਾਂ 81

ਪੂਨਮ ਯਾਦਵ : ਮੈਚ 57, ਦੌੜਾਂ 1987, ਵਿਕਟਾਂ 15

10 ਫੀਸਦੀ ਦਰਸ਼ਕਾਂ ਦੇ ਨਾਲ ਖੇਡਿਆ ਜਾਵੇਗਾ ਮਹਿਲਾ ਕ੍ਰਿਕਟ ਵਿਸ਼ਵ ਕੱਪ

(ਵਾਧਾ ਸੰਭਵ)

ਸਮ੍ਰਿਤੀ ਨੂੰ ਇਸ ਸਾਲ ਦਾ ਆਈ. ਸੀ. ਸੀ. ਵੂਮਨ ਕ੍ਰਿਕਟਰ ਆਫ ਦਿ ਈਅਰ ਐਵਾਰਡ ਵੀ ਮਿਲਿਆ ਹੈ, ਉਨ੍ਹਾਂ ਉੱਤੇ ਨਜ਼ਰਾਂ ਰਹਿਣਗੀਆਂ...

ਵਿਸ਼ਵ ਕੱਪ ਵਿਚ ਭਾਰਤ

ਮੈਚ 63

ਜਿੱਤੇ 34

ਹਾਰੇ 27

ਟਾਈ 1

ਨੋ-ਰਿਜ਼ਲਟ 1

ਜਿੱਤ ਫੀਸਦੀ 55.64

ਪਹਿਲਾ ਮੈਚ 6 ਨੂੰ ਪਾਕਿ ਨਾਲ

6 ਮਾਰਚ : ਐਤਵਾਰ ਬਨਾਮ ਪਾਕਿਸਤਾਨ, ਬੇਓਵਲ

10 ਮਾਰਚ : ਵੀਰਵਾਰ ਬਨਾਮ ਨਿਊਜ਼ੀਲੈਂਡ, ਹੈਮਿਲਟਨ

12 ਮਾਰਚ : ਸ਼ਨੀਵਾਰ ਬਨਾਮ ਆਸਟਰੇਲੀਆ, ਆਕਲੈਂਡ

16 ਮਾਰਚ : ਬੁੱਧਵਾਰ ਬਨਾਮ ਵੈਸਟਇੰਡੀਜ਼, ਹੈਮਿਲਟਨ

19 ਮਾਰਚ : ਸ਼ਨੀਵਾਰ ਬਨਾਮ ਬੰਗਲਾਦੇਸ਼, ਹੈਮਿਲਟਨ

22 ਮਾਰਚ : ਮੰਗਲਵਾਰ ਬਨਾਮ ਇੰਗਲੈਂਡ, ਮਾਊਂਗਾਨੁਈ

27 ਮਾਰਚ : ਐਤਵਾਰ ਬਨਾਮ ਦੱ. ਅਫਰੀਕਾ, ਕ੍ਰਾਇਸਟਚਰਚ

(ਭਾਰਤ ਦੇ ਸਾਰੇ ਮੁਕਾਬਲੇ ਸਵੇਰੇ 6.30 ਵਜੇ ਸ਼ੁਰੂ ਹੋਣਗੇ)

ਆਸਟਰੇਲੀਆ-ਇੰਗਲੈਂਡ ਦਾ ਰਿਹੈ ਦਬਦਬਾ

ਮਹਿਲਾ ਵਿਸ਼ਵ ਕੱਪ ਵਿਚ ਆਸਟਰੇਲੀਆ 6 ਵਾਰ

ਤਾਂ ਇੰਗਲੈਂਡ 4 ਵਾਰ ਜਿੱਤ ਚੁੱਕੀ ਹੈ। ਨਿਊਜ਼ੀਲੈਂਡ

ਨੇ 2000 ਦਾ ਵਿਸ਼ਵ ਕੱਪ ਜਿੱਤਿਆ ਸੀ। ਟੀਮ

ਇੰਡੀਆ 2005 ਅਤੇ 2017 ਵਿਚ ਰਨਰਅਪ ਰਹਿ ਚੁੱਕੀ ਹੈ

ਰਾਬਿਨ ਰਾਊਂਡ ਫਾਰਮੈੱਟ ਵਿਚ ਹੋਵੇਗਾ ਵਿਸ਼ਵ ਕੱਪ : ਆਈ. ਸੀ. ਸੀ. ਮਹਿਲਾ ਵਨਡੇ ਵਿਸ਼ਵਕੱਪ ਰਾਬਿਨ ਰਾਊਂਡ ਫਾਰਮੈੱਟ ਵਿਚ ਖੇਡਿਆ ਜਾਵੇਗਾ, ਜਿੱਥੇ ਹਰ ਇਕ ਟੀਮ ਦੂਜੀ ਟੀਮ ਨਾਲ ਇਕ ਵਾਰ ਖੇਡੇਗੀ। ਟਾਪ-4 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਦੂਜਾ ਸੈਮੀਫਾਈਨਲ ਕ੍ਰਾਇਸਟਚਰਚ ਵਿਚ ਖੇਡਿਆ ਜਾਵੇਗਾ, ਜੋ ਡੇ-ਨਾਈਟ ਮੈਚ ਹੋਵੇਗਾ।

ਕ੍ਰਿਕਟ ਵਿਸ਼ਵ ਕੱਪ ਵਿਚ ਰਿਕਾਰਡ

1973 ਵਿਸ਼ਵ ਕੱਪ : ਹਿੱਸਾ ਨਹੀਂ ਲਿਆ

1978 ਵਿਸ਼ਵ ਕੱਪ : ਚੌਥਾ ਸਥਾਨ

1982 ਵਿਸ਼ਵ ਕੱਪ : ਚੌਥਾ ਸਥਾਨ

1988 ਵਿਸ਼ਵ ਕੱਪ : ਹਿੱਸਾ ਨਹੀਂ ਲਿਆ

1993 ਵਿਸ਼ਵ ਕੱਪ : ਚੌਥਾ ਸਥਾਨ

1997 ਵਿਸ਼ਵ ਕੱਪ : ਸੈਮੀਫਾਈਨਲ

2000 ਵਿਸ਼ਵ ਕੱਪ : ਸੈਮੀਫਾਈਨਲ

2005 ਵਿਸ਼ਵ ਕੱਪ : ਦੂਜਾ ਸਥਾਨ

2009 ਵਿਸ਼ਵ ਕੱਪ : ਤੀਜਾ ਸਥਾਨ

2013 ਵਿਸ਼ਵ ਕੱਪ : 7ਵਾਂ ਸਥਾਨ

2017 ਵਿਸ਼ਵ ਕੱਪ : ਦੂਜਾ ਸਥਾਨ

2022 ਵਿਸ਼ਵ ਕੱਪ :??


author

Tarsem Singh

Content Editor

Related News