ਟੀਮ ਵੱਡਾ ਸਕੋਰ ਖੜ੍ਹਾ ਕਰਨ ''ਚ ਅਸਫਲ ਰਹੀ : ਰੋਹਿਤ

Saturday, Apr 24, 2021 - 12:38 AM (IST)

ਟੀਮ ਵੱਡਾ ਸਕੋਰ ਖੜ੍ਹਾ ਕਰਨ ''ਚ ਅਸਫਲ ਰਹੀ : ਰੋਹਿਤ

ਚੇਨਈ- ਪੰਜਾਬ ਕਿੰਗਜ਼ ਦੇ ਵਿਰੁੱਧ 9 ਵਿਕਟਾਂ ਦੀ ਕਰਾਰੀ ਹਾਰ ਝੱਲਣ ਤੋਂ ਬਾਅਦ ਮੁੰਬਈ ਇੰਡੀਅਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਪਿੱਚ ਬੱਲੇਬਾਜ਼ਾਂ ਦੇ ਲਈ ਜ਼ਿਆਦਾ ਮੁਸ਼ਕਿਲ ਨਹੀਂ ਸੀ ਪਰ ਉਸ ਦੀ ਟੀਮ ਇਕ ਵਾਰ ਫਿਰ ਵੱਡਾ ਸਕੋਰ ਖੜ੍ਹਾ ਕਰਨ 'ਚ ਅਸਫਲ ਰਹੀ। ਰੋਹਿਤ ਦੀਆਂ 52 ਗੇਂਦਾਂ 'ਚ 63 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਮੁੰਬਈ ਦੀ ਟੀਮ 6 ਵਿਕਟਾਂ 'ਤੇ ਸਿਰਫ 131 ਦੌੜਾਂ ਹੀ ਬਣਾ ਸਕੀ। 

ਇਹ ਖ਼ਬਰ ਪੜ੍ਹੋ- ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ

 

PunjabKesari
ਮੁੰਬਈ ਇੰਡੀਅਨਜ਼ ਦੇ ਕਪਤਾਨ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਵੱਡਾ ਸਕੋਰ ਖੜ੍ਹਾ ਕਰਨ 'ਚ ਅਸਫਲ ਰਹੇ। ਮੈਂ ਹੁਣ ਵੀ ਮੰਨਦਾ ਹਾਂ ਕਿ ਬੱਲੇਬਾਜ਼ੀ ਦੇ ਲਈ ਇਹ ਵਿਕਟ ਜ਼ਿਆਦਾ ਮੁਸ਼ਕਿਲ ਨਹੀਂ ਹੈ। ਤੁਸੀਂ ਦੇਖ ਰਹੇ ਹੋ ਕਿ ਪੰਜਾਬ ਨੇ ਕਿਵੇਂ 9 ਵਿਕਟਾਂ 'ਤੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕਿਹਾ ਕਿ ਟੀਮ ਦੀ ਬੱਲੇਬਾਜ਼ੀ 'ਚ ਕੁਝ ਘਾਟ ਰਹਿ ਜਾਂਦੀ ਹੈ, ਜਿਸ ਨਾਲ ਲਗਾਤਾਰ ਦੂਜੇ ਮੈਚ 'ਚ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ 'ਚ ਅਸਫਲ ਰਹੇ। ਉਨ੍ਹਾਂ ਨੇ ਪੰਜਾਬ ਦੇ ਗੇਂਦਬਾਜ਼ਾਂ ਨੂੰ ਸਿਹਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਪਾਵਰ ਪਲੇਅ 'ਚ ਵਧੀਆ ਗੇਂਦਬਾਜ਼ੀ ਕੀਤੀ। ਇਸ਼ਾਨ ਕਿਸ਼ਨ ਤੇ ਮੈਂ ਵੀ ਵੱਡੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅਸੀਂ ਅਸਫਲ ਰਹੇ। ਸਾਨੂੰ ਮੁਸ਼ਕਿਲ ਹਾਲਾਤਾਂ 'ਚ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੇ ਵਾਰੇ 'ਚ ਸਮਝਣਾ ਹੋਵੇਗਾ। 

ਇਹ ਖ਼ਬਰ ਪੜ੍ਹੋ- ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News