ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਲਈ ਹੋ ਗਿਆ ਟੀਮ ਦਾ ਐਲਾਨ ! ਸਿਲੈਕਟਰਾਂ ਨੇ ਚੁਣੇ 16 ਧਾਕੜ
Monday, Sep 07, 2026 - 11:06 AM (IST)
ਸਪੋਰਟਸ ਡੈਸਕ- ਆਸਟ੍ਰੇਲੀਆਈ ਕ੍ਰਿਕਟ ਟੀਮ ਇਸ ਮਹੀਨੇ ਦੇ ਅਖੀਰ 'ਚ ਤਿੰਨ ਮੈਚਾਂ ਦੀ ਟੈਸਟ ਅਤੇ ਵਨਡੇ ਸੀਰੀਜ਼ ਲਈ ਦੱਖਣੀ ਅਫ਼ਰੀਕਾ ਦਾ ਦੌਰਾ ਕਰਨ ਜਾ ਰਹੀ ਹੈ। ਇਸ ਦੌਰੇ ਦੌਰਾਨ ਹੋਣ ਵਾਲੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਨੇ ਆਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਮਾਰਨਸ ਲਾਬੂਸ਼ੇਨ ਆਪਣੀ ਜਗ੍ਹਾ ਬਚਾਉਣ 'ਚ ਕਾਮਯਾਬ ਰਹੇ ਹਨ।
ਜੁਲਾਈ 2023 ਤੋਂ ਬਾਅਦ ਖੇਡੀਆਂ ਗਈਆਂ ਆਪਣੀਆਂ ਪਿਛਲੀਆਂ 43 ਪਾਰੀਆਂ 'ਚ ਲਾਬੂਸ਼ੇਨ ਨੇ ਸਿਰਫ਼ 24 ਦੀ ਐਵਰੇਜ ਨਾਲ ਰਨ ਬਣਾਏ ਹਨ ਤੇ ਇਸ ਦੌਰਾਨ ਉਹ ਇੱਕ ਵੀ ਸੈਂਕੜਾ ਨਹੀਂ ਲਗਾ ਸਕੇ। ਖ਼ਰਾਬ ਫ਼ਾਰਮ ਕਾਰਨ ਉਹ ਵਨਡੇ ਟੀਮ 'ਚੋਂ ਬਾਹਰ ਹੋ ਗਏ ਸਨ, ਪਰ ਟੀਮ ਸਿਲੈਕਟਰਾਂ ਨੇ ਟੈਸਟ ਟੀਮ ਲਈ ਉਨ੍ਹਾਂ 'ਤੇ ਮੁੜ ਭਰੋਸਾ ਜਤਾਇਆ ਹੈ।
ਇਹ ਵੀ ਪੜ੍ਹੋ- ਮਿਡਲ ਈਸਟ 'ਚ ਛਿੜੀ ਇਕ ਹੋਰ ਜੰਗ ! ਫ਼ੌਜੀ ਜਵਾਨਾਂ ਸਣੇ ਘੱਟੋ-ਘੱਟ 117 ਦੀ ਗਈ ਜਾਨ
ਮਾਰਨਸ ਤੋਂ ਇਲਾਵਾ ਬੰਗਲਾਦੇਸ਼ ਖ਼ਿਲਾਫ਼ ਵਨਡੇ 'ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਕੂਪਰ ਕੋਨੋਲੀ ਨੂੰ ਵੀ ਬੈਕਅੱਪ ਬੱਲੇਬਾਜ਼ ਵਜੋਂ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਉੱਥੇ ਹੀ ਜੋਸ਼ ਇੰਗਲਿਸ ਦੂਜੇ ਬੈਕਅੱਪ ਬੱਲੇਬਾਜ਼ ਅਤੇ ਵਿਕਟਕੀਪਰ ਵਜੋਂ ਟੀਮ ਦਾ ਹਿੱਸਾ ਬਣਨਗੇ।
ਹਾਲ ਹੀ 'ਚ ਲੱਤ ਦੀ ਸੱਟ ਤੋਂ ਉੱਭਰੇ ਤੇਜ਼ ਗੇਂਦਬਾਜ਼ ਮਾਈਕਲ ਨੇਸਰ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਉਹ ਪੈਟ ਕਮਿੰਸ, ਮਿਚੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਸਕੌਟ ਬੋਲੈਂਡ ਨਾਲ 5ਵੇਂ ਤੇਜ਼ ਗੇਂਦਬਾਜ਼ ਵਜੋਂ ਟੀਮ ਦਾ ਹਿੱਸਾ ਹੋਣਗੇ, ਜਦਕਿ ਕੈਮਰਨ ਗ੍ਰੀਨ ਅਤੇ ਬਿਊ ਵੈਬਸਟਰ ਟੀਮ 'ਚ ਆਲਰਾਊਂਡਰਾਂ ਦੀ ਭੂਮਿਕਾ ਨਿਭਾਉਣਗੇ।
ਆਸਟ੍ਰੇਲੀਆ ਸਕੁਆਡ
ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਕੂਪਰ ਕੌਨੋਲੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਾਰਨਸ ਲਾਬੂਸ਼ਾਨੇ, ਨਾਥਨ ਲਿਓਨ, ਮਾਈਕਲ ਨੇਸਰ, ਮੈਥਿਊ ਰੇਨਸ਼ਾ, ਸਟੀਵ ਸਮਿਥ, ਮਿਚੇਲ ਸਟਾਰਕ, ਬਿਊ ਵੈਬਸਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
