ਭਾਰਤ ਨੂੰ ਕਰਾਰਾ ਝਟਕਾ, ਦੋ ਧਾਕੜ ਖਿਡਾਰੀ ਪਰਥ ਟੈਸਟ ਤੋਂ ਹੋਏ ਬਾਹਰ

12/13/2018 12:29:38 PM

ਪਰਥ— ਆਸਟਰੇਲੀਆਈ ਦੌਰੇ 'ਤੇ ਸੱਟਾਂ ਭਾਰਤੀ ਖਿਡਾਰੀਆਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸੇ ਕ੍ਰਮ 'ਚ ਹੁਣ ਭਾਰਤ ਦੇ ਮੁੱਖ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਬੱਲੇਬਾਜ਼ ਰੋਹਿਤ ਸ਼ਰਮਾ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਆਸਟਰੇਲੀਆ ਖਿਲਾਫ ਪਰਥ 'ਚ ਹੋਣ ਵਾਲੇ ਦੂਜੇ ਟੈਸਟ ਮੈਚ 'ਚ ਨਹੀਂ ਖੇਡ ਸਕਣਗੇ। ਪ੍ਰਿਥਵੀ ਸ਼ਾਅ ਐਡੀਲੇਡ 'ਚ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਅਭਿਆਸ ਦੇ ਦੌਰਾਨ ਫੀਲਡਿੰਗ ਕਰਦੇ ਹੋਏ ਸੱਟ ਦਾ ਸ਼ਿਕਾਰ ਹੋ ਗਏ ਸਨ। ਪਹਿਲੇ ਟੈਸਟ ਮੈਚ ਦੇ ਦੌਰਾਨ ਅਸ਼ਵਿਨ ਦੇ ਢਿੱਡ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ ਜਦਕਿ ਰੋਹਿਤ ਦੀ ਪਿੱਠ 'ਚ ਦਰਦ ਉਭਰ ਆਇਆ ਹੈ। ਤਿੰਨਾਂ ਦੇ ਸੱਟ ਦਾ ਸ਼ਿਕਾਰ ਹੋਣ ਨਾਲ ਹਨੁਮਾ ਵਿਹਾਰੀ, ਰਵਿੰਦਰ ਜਡੇਜਾ, ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ 13 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 

ਬੀ.ਸੀ.ਸੀ.ਆਈ. ਨੇ ਬਿਆਨ 'ਚ ਕਿਹਾ- ਪ੍ਰਿਥਵੀ ਸ਼ਾਅ ਦੇ ਸੱਜੇ ਗਿੱਟੇ 'ਤੇ ਸੱਟ ਲਗ ਗਈ ਸੀ ਅਤੇ ਉਹ ਚੰਗੀ ਰਿਕਵਰੀ ਕਰ ਰਿਹਾ ਹੈ ਪਰ ਅਜੇ ਵੀ ਉਸ ਦਾ ਇਲਾਜ ਚਲ ਰਿਹਾ ਹੈ। ਆਰ ਅਸ਼ਵਿਨ ਦੇ ਢਿੱਡ ਦੇ ਖੱਬੇ ਹਿੱਸੇ ਦੀਆਂ ਮਾਸਪੇਸ਼ੀਆਂ 'ਚ ਖਿਚਾਆ ਆ ਗਿਆ ਹੈ ਅਤੇ ਅਜੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਐਡੀਲੇਡ 'ਚ ਪਹਿਲੇ ਟੈਸਟ ਮੈਚ ਦੇ ਦੌਰਾਨ ਰੋਹਿਤ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਹੋਣ ਲੱਗਾ ਸੀ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉਹ ਵੀ ਦੂਜੇ ਟੈਸਟ ਮੈਚ 'ਚ ਨਹੀਂ ਖੇਡ ਸਕਣਗੇ।
PunjabKesari
ਭਾਰਤ ਦੀ 13 ਮੈਂਬਰੀ ਟੀਮ
ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੇ, ਕੇ.ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ।


Tarsem Singh

Content Editor

Related News