ਘਰੇਲੂ ਧਰਤੀ ''ਤੇ ਵਿਸ਼ਵ ਨੰਬਰ ਇਕ ਭਾਰਤ ''ਤੇ ਦਬਦਬਾ ਬਣਾ ਸਕਦੈ ਨਿਊਜ਼ੀਲੈਂਡ : ਟੇਲਰ
Tuesday, Jan 21, 2020 - 06:48 PM (IST)

ਸਪੋਰਟਸ ਡੈਸਕ- ਆਸਟਰੇਲੀਆ ਹੱਥੋਂ ਹਾਰ ਨੂੰ ਨਿਊਜ਼ੀਲੈਂਡ ਅਜੇ ਭੁੱਲਿਆ ਨਹੀਂ ਹੈ ਪਰ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੂੰ ਉਮੀਦ ਹੈ ਕਿ ਉਸਦੀ ਟੀਮ ਆਗਾਮੀ ਸੀਰੀਜ਼ 'ਚ ਜਦੋਂ ਆਪਣੇ ਘਰੇਲੂ ਮੈਦਾਨ 'ਤੇ ਭਾਰਤ ਦਾ ਸਾਹਮਣਾ ਕਰੇਗੀ ਤਾਂ ਨਤੀਜਾ ਬਦਲਣ 'ਚ ਸਫਲ ਰਹੇਗੀ। ਟੇਲਰ ਨੇ ਕਿਹਾ, ''ਉਹ (ਭਾਰਤ) ਦੁਨੀਆ ਦੀ ਨੰਬਰ ਇਕ ਟੀਮ ਹੈ ਪਰ ਹਾਲਾਤ ਸਾਡੇ ਅਨੁਕੂਲ ਹੋਣਗੇ। ਇਸ ਲਈ ਪਹਿਲਾਂ ਸੀਮਤ ਓਵਰਾਂ ਦਾ ਗੇੜ ਨਿਕਲਣ ਦਿਓ ਤੇ ਇਸ ਤੋਂ ਬਾਅਦ ਉਸ 'ਤੇ (ਟੈਸਟ 'ਤੇ) ਗੱਲ ਕਰਾਂਗੇ।'' ਹਾਲਾਂਕਿ ਮੇਜ਼ਬਾਨ ਨਿਊਜ਼ੀਲੈਂਡ ਭਾਰਤ 'ਤੇ ਆਪਣਾ ਦਬਦਬਾ ਬਣਾ ਸਕਦਾ ਹੈ।