ਤਵੇਸਾ ਨੇ ਸੱਤ ਓਵਰ 78 ਦਾ ਕਾਰਡ ਖੇਡਿਆ, ਬ੍ਰਿਟਿਸ਼ ਓਪਨ ''ਚ ਸਥਾਨ ਪੱਕਾ
Sunday, Aug 16, 2020 - 10:20 PM (IST)

ਨਾਰਥ ਬਰਵਿਕ (ਸਕਾਟਲੈਂਡ) - ਭਾਰਤੀ ਗੋਲਫਰ ਤਵੇਸਾ ਮਲਿਕ ਨੇ ਇੱਥੇ ਲੇਡੀਜ਼ ਸਕਾਟਿਸ਼ ਓਪਨ ਦੇ ਤੀਜੇ ਦੌਰ 'ਚ ਸੱਤ ਓਵਰ 78 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 69ਵੇਂ ਸਥਾਨ 'ਤੇ ਚੱਲ ਰਹੀ ਹੈ। ਉਸਦਾ ਸਕੋਰ ਵਧੀਆ ਨਹੀਂ ਸੀ, ਹਾਲਾਂਕਿ ਇਸ ਭਾਰਤੀ ਗੋਲਫਰ ਨੇ ਮਹਿਲਾਵਾਂ ਦੇ ਅਗਲੇ ਹਫਤੇ ਹੋਣ ਵਾਲੇ ਬ੍ਰਿਟਿਸ਼ ਓਪਨ 'ਚ ਆਪਣੀ ਜਗ੍ਹਾ ਪੱਕੀ ਕਰ ਲਈ।
ਪਹਿਲੀ ਵਾਰ ਤਿੰਨ ਭਾਰਤੀ ਮਹਿਲਾ ਗੋਲਫਰ ਕਿਸੇ ਮੇਜਰ ਟੂਰਨਾਮੈਂਟ 'ਚ ਹਿੱਸਾ ਲਵੇਗੀ। ਅਦਿੱਤੀ ਅਸ਼ੋਕ ਤੇ ਦੀਕਸ਼ਾ ਡਾਗਰ ਪਹਿਲਾਂ ਹੀ ਮਹਿਲਾਵਾਂ ਦੇ ਬ੍ਰਿਟਿਸ਼ ਓਪਨ 'ਚ ਜਗ੍ਹਾ ਬਣਾ ਚੁੱਕੀ ਹੈ।