ਤਵੇਸਾ ਮਲਿਕ 20ਵੇਂ ਸਥਾਨ 'ਤੇ ਰਹੀ, ਦੀਕਸ਼ਾ ਸਾਂਝੇ 58ਵੇਂ ਸਥਾਨ 'ਤੇ

10/04/2021 5:39:36 PM

ਬਾਰੀਸੀਲੋਨਾ- ਭਾਰਤੀ ਗੋਲਫ਼ਰ ਤਵੇਸਾ ਮਲਿਕ ਨੇ ਆਖ਼ਰੀ ਦੌਰ 'ਚ ਤੇਜ਼ ਹਵਾਵਾਂ ਦਰਮਿਆਨ ਇਕ ਓਵਰ 73 ਦਾ ਸਕੋਰ ਬਣਾਇਆ ਜਿਸ ਨਾਲ ਉਹ ਸਪੇਨ ਦੇ ਸਿਟਗੇਸ ਦੇ ਕੋਟਾਲੂਨੀਆ ਵੱਲੋਂ ਪੇਸ਼ ਐਸਟ੍ਰੇਲਾ ਡੈਮ ਲੇਡੀ ਓਪਨ 'ਚ 20ਵੇਂ ਸਥਾਨ 'ਤੇ ਰਹੀ। ਆਰਡਰ ਆਫ ਮੈਰਿਟ 'ਚ ਚੋਟੀ ਦੇ 10 'ਚ ਜਗ੍ਹ ਬਣਾਉਣ ਦੀ ਕੋਸ਼ਿਸ਼ 'ਚ ਜੁਟੀ ਤਵੇਸਾ ਨੇ ਇਕ ਵਾਰ ਫਿਰ ਪ੍ਰਭਾਵੀ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕੁਲ ਸਕੋਰ ਇਕ ਓਵਰ 217 ਹੈ। 

ਓਲੰਪਿਕ ਦੇ ਬਾਅਦ ਪਹਿਲੀ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਹੀ ਦੀਕਸ਼ਾ ਡਾਗਰ ਆਖ਼ਰੀ ਦੌਰ 'ਚ ਦੋ ਬਰਡੀ, ਚਾਰ ਬੋਗੀ ਤੇ ਦੋ ਡਬਲ ਬੋਗੀ ਦੇ ਨਾਲ ਸਾਂਝੇ 58ਵੇਂ ਸਥਾਨ 'ਤੇ ਰਹੀ। ਸਵੀਡਨ ਦੀ ਮਾਜਾ ਸਟਾਰਕ ਨੇ ਲੇਡੀਜ਼ ਯੂਰਪੀ ਟੂਰ 'ਚ ਪਿਛਲੇ ਤਿੰਨ ਟੂਰਨਾਮੈਂਟਾ 'ਚ ਦੂਜੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਆਖ਼ਰੀ ਦੌਰ 'ਚ 65 ਦੇ ਸਕੋਰ ਦੇ ਨਾਲ ਕੁਲ ਅੱਠ ਅੰਡਰ ਦਾ ਸਕੋਰ ਬਣਾਇਆ ਤੇ ਪੀਆ ਬਾਬਨਿਕ 'ਤੇ ਦੋ ਸ਼ਾਟ ਨਾਲ ਜਿੱਤ ਦਰਜ ਕੀਤੀ।


Tarsem Singh

Content Editor

Related News