ਤਵੇਸਾ ਮਾਲਿਕ ਨੇ ਬਣਾਈ ਚਾਰ ਸ਼ਾਟ ਦੀ ਬੜ੍ਹਤ

Thursday, Aug 29, 2019 - 09:58 AM (IST)

ਤਵੇਸਾ ਮਾਲਿਕ ਨੇ ਬਣਾਈ ਚਾਰ ਸ਼ਾਟ ਦੀ ਬੜ੍ਹਤ

ਗੁਰੂਗ੍ਰਾਮ— ਤਵੇਸਾ ਮਲਿਕ ਨੇ ਚਾਰ ਅੰਡਰ 68 ਦਾ ਸ਼ਾਨਦਾਰ ਕਾਰਡ ਖੇਡ ਕੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 13ਵੇਂ ਪੜਾਅ ਦੇ ਪਹਿਲੇ ਰਾਊਂਡ ’ਚ ਬੁੱਧਵਾਰ ਨੂੰ ਚਾਰ ਸ਼ਾਟ ਦੀ ਬੜ੍ਹਤ ਬਣਾ ਲਈ। ਗੌਰਿਕਾ ਬਿਸ਼ਨੋਈ ਅਤੇ ਗੁਰਜੋਤ ਬਡਵਾਲ ਪਾਰ-72 ਦਾ ਕਾਰਡ ਖੇਡ ਕੇ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੀ ਹੈ। ਤਵੇਸਾ ਮਲਿਕ ਨੇ ਆਪਣੇ ਇਸ ਪ੍ਰਦਰਸ਼ਨ ਨਾਲ ਅਗਲੇ ਮਹੀਨੇ ਹੋਣ ਵਾਲੇ ਹੀਰੋ ਮਹਿਲਾ ਇੰਡੀਅਨ ਓਪਨ ਟੂਰਨਾਮੈਂਟ ਦੇ ਲਈ ਆਪਣੀ ਮਜ਼ਬੂਤ ਤਿਆਰੀ ਦੇ ਸੰਕੇਤ ਦਿੱਤੇ ਹਨ। ਦੀਕਸ਼ਾ ਡਾਗਰ, ਵਾਣੀ ਕਪੂਰ ਅਤੇ ਪਿਛਲੇ ਹਫਤੇ ਦੀ ਜੇਤੂ ਗੌਰੀ ਇਕ ਓਵਰ 73 ਦੇ ਸਕੋਰ ਦੇ ਨਾਲ ਸਾਂਝੇ ਚੌਥੇ ਸਥਾਨ ’ਤੇ ਹਨ।


author

Tarsem Singh

Content Editor

Related News