ਤਵੇਸਾ ਸਾਂਝੇ ਤੌਰ ’ਤੇ 23ਵੇਂ ਸਥਾਨ, ਲੀ ਆਨ ਨੇ ਮਹਿਲਾ ਦੱਖਣੀ ਅਫਰੀਕਾ ਓਪਨ ਦਾ ਖਿਤਾਬ ਜਿੱਤਿਆ
Monday, May 17, 2021 - 11:09 PM (IST)
ਕੇਪਟਾਊਨ– ਭਾਰਤ ਦੀ ਤਵੇਸਾ ਮਲਿਕ ਨੇ ਆਖਰੀ ਦਿਨ ਚਾਰ ਹੋਲਾਂ ਵਿਚੋਂ ਤਿੰਨ ਬੋਗੀਆਂ ਕੀਤੀਆਂ, ਜਿਸ ਨਾਲ ਉਹ ਇੱਥੇ ਇਨਵੇਸਟੇਕ ਦੱਖਣੀ ਅਫਰੀਕਾ ਮਹਿਲਾ ਓਪਨ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਰਹੀ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
ਤਵੇਸਾ ਨੇ ਆਖਰੀ ਦਿਨ 76 ਦਾ ਸਕੋਰ ਬਣਾਇਆ, ਜਿਸ ਨਾਲ ਉਹ ਟਾਪ-20 ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ। ਉਸ ਨੇ ਤੇਜ਼ ਹਵਾਵਾਂ ਤੇ ਮੀਂਹ ਦੇ ਅੜਿੱਕੇ ਵਿਚਾਲੇ ਟੂਰਨਾਮੈਂਟ ਵਿਚ 72,79,78 ਤੇ 76 ਦਾ ਸਕੋਰ ਬਣਾਇਆ। ਦੱਖਣੀ ਅਫਰੀਕਾ ਦੀ 40 ਸਾਲ ਦੀ ਲੀ ਆਨ ਪੇਸ ਨੇ ਆਖਰੀ ਦੌਰ ਵਿਚ 72 ਦੇ ਸਕੋਰ ਨਾਲ ਚੌਥੀ ਵਾਰ ਦੱਖਣੀ ਅਫਰੀਕਾ ਮਹਿਲਾ ਓਪਨ ਦਾ ਖਿਤਾਬ ਜਿੱਤਿਆ। ਲੀ ਆਨ ਨੇ ਜਰਮਨੀ ਦੀ ਲਿਓਨੀ ਹਾਰਮ ਨੂੰ ਇਕ ਸ਼ਾਟ ਨਾਲ ਪਛਾੜਿਆ। ਲੀ ਆਨ ਦਾ ਕੁਲ ਸਕੋਰ ਦੋ ਓਵਰ 290 ਰਿਹਾ। ਉਹ ਇਸ ਟੂਰਨਾਮੈਂਟ ਦਾ ਖਿਤਾਬ ਚਾਰ ਵਾਰ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।