ਤਵੇਸਾ ਸਵਿਸ ਓਪਨ ''ਚ ਸਾਂਝੇ ਤੌਰ ''ਤੇ 17ਵੇਂ ਸਥਾਨ ''ਤੇ, ਦੀਕਸ਼ਾ ਦੀ ਖਰਾਬ ਸ਼ੁਰੂਆਤ

Friday, Sep 11, 2020 - 06:02 PM (IST)

ਤਵੇਸਾ ਸਵਿਸ ਓਪਨ ''ਚ ਸਾਂਝੇ ਤੌਰ ''ਤੇ 17ਵੇਂ ਸਥਾਨ ''ਤੇ, ਦੀਕਸ਼ਾ ਦੀ ਖਰਾਬ ਸ਼ੁਰੂਆਤ

ਹੋਲਥਾਊਜਰਨ (ਸਵਿਟਜ਼ਰਲੈਂਡ)- ਭਾਰਤੀ ਗੋਲਫਰ ਤਵੇਸਾ ਮਲਿਕ ਵੀਪੀ ਬੈਂਕ ਸਵਿਸ ਲੇਡੀਜ਼ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਹੈ ਪਰ ਹਮਵਤਨ ਦੀਕਸ਼ਾ ਡਾਗਰ ਨੂੰ ਸ਼ੁਰੂਆਤ 'ਚ ਬਰਡੀ ਬਣਾਉਣ ਦੇ ਬਾਵਜੂਦ ਸੰਘਰਸ਼ ਕਰਨਾ ਪਿਆ। ਤਵੇਸਾ ਨੇ ਹਾਲ ਹੀ 'ਚ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖੀ ਅਤੇ ਇਕ ਅੰਡਰ 71 ਦਾ ਕਾਰਡ ਖੇਡਿਆ।
ਇਸ ਦੇ ਵਿਰੋਧੀ ਦੀਕਸ਼ਾ ਨੇ ਬਰਡੀ ਨਾਲ ਸ਼ੁਰੂਆਤ ਕੀਤੀ ਪਰ ਆਖਿਰ 'ਚ ਉਸਦਾ ਸਕੋਰ 15 ਓਵਰ 87 ਰਿਹਾ। ਦੀਕਸ਼ਾ ਨੇ ਪਹਿਲੇ ਹੋਲ 'ਚ ਬਰਡੀ ਬਣਾਈ ਪਰ ਇਸ ਤੋਂ ਬਾਅਦ ਛੇ ਬੋਗੀ, ਤਿੰਨ ਡਬਲ ਬੋਗੀ ਅਤੇ ਇਕ ਕਵਾਡਰੂਪਲ ਬੋਗੀ ਕੀਤੀ। ਤਵੇਸਾ ਨੇ ਚੌਥੇ ਅਤੇ 15ਵੇਂ ਹੋਲ 'ਚ ਬਰਡੀ ਬਣਾਈ ਜਦਕਿ 13ਵੇਂ ਹੋਲ 'ਚ ਉਨ੍ਹਾਂ ਨੇ ਸ਼ਾਟ ਗੁਆਇਆ। ਸਥਾਨਕ ਖਿਡਾਰੀ ਕਿਮ ਮੇਟਰਾਕਸ ਅਤੇ ਫਿਨਲੈਂਡ ਦੀ ਸਨਾ ਨੁਟਿਨੇਨ ਨੇ ਛੇ ਅੰਡਰ 66 ਦਾ ਸਕੋਰ ਬਣਾ ਕੇ ਪਹਿਲੇ ਦੌਰ ਤੋਂ ਬਾਅਦ 2 ਸ਼ਾਟ ਦੀ ਬੜ੍ਹਤ ਬਣਾਈ।


author

Gurdeep Singh

Content Editor

Related News