ਟਾਟਾ ਮਾਸਟਰਸ ਸ਼ਤਰੰਜ ਟੂਰਨਾਮੈਂਟ : ਵਿਦਿਤ ਗੁਜਰਾਤੀ ਨੇ ਜਿੱਤ ਨਾਲ ਸ਼ੁਰੂਆਤ ਕੀਤੀ
Monday, Jan 17, 2022 - 03:34 AM (IST)
ਵਿਜਨ ਆਨ ਜੀ (ਨੀਦਰਲੈਂਡ)- ਭਾਰਤੀ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਅਮਰੀਕਾ ਦੇ ਸੈਮ ਸ਼ੰਕਲੈਂਡ ਨੂੰ ਹਰਾ ਕੇ ਟਾਟਾ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਨਾਰਵੇ ਦੇ ਮੈਗਨਸ ਕਾਰਲਸਨ, ਫੇਬਿਆਨੋ ਕਰੁਆਨਾ (ਅਮਰੀਕਾ) ਤੇ ਅਨੀਸ਼ ਗਿਰੀ (ਨੀਦਰਲੈਂਡ) ਨੇ ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ। ਇਸ ਨਾਲ ਜਾਨ ਕ੍ਰਿਸਟਾਫ ਡੂਡਾ, ਗੁਜਰਾਤੀ ਤੇ ਜਾਰਡਨ ਵੈਨ ਫਾਰੈਸਟ ਨੇ ਦੇਰ ਰਾਤ ਪਹਿਲੇ ਦੌਰ ਵਿਚ ਜਿੱਤ ਨਾਲ ਬੜ੍ਹਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਖਿਤਾਬ ਬਚਾਉਣ ਓਮਾਨ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ
ਵਿਸ਼ਵਨਾਥਨ ਆਨੰਦ ਤੋਂ ਬਾਅਦ ਦੂਜੇ ਨੰਬਰ ਦੇ ਭਾਰਤੀ ਗੁਜਰਾਤੀ ਨੇ ਕਾਲੇ ਮੋਹਰਿਆਂ ਨਾਲ ਖੇਡ ਰਹੇ ਸ਼ੰਕਲੈਂਡ ਦੀ 33ਵੀਂ ਚਾਲ ਵਿਚ ਕੀਤੀ ਗਈ ਗਲਤੀ ਦਾ ਫਾਇਦਾ ਚੁੱਕ ਕੇ 73 ਚਾਲਾਂ ਵਿਚ ਜਿੱਤ ਦਰਜ ਕੀਤੀ। ਮਾਸਟਰਸ ਵਰਗ 'ਚ ਖੇਡ ਰਹੇ ਇਕ ਹੋਰ ਭਾਰਤੀ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਗਿਰੀ ਨੂੰ 44 ਚਾਲਾਂ ਵਿਚ ਡਰਾਅ 'ਤੇ ਰੋਕਿਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੇ ਰੂਸ ਦੇ ਆਂਦ੍ਰੇ ਐਸੀਪੇਂਕੋ ਨਾਲ ਜਦਕਿ ਕਰੂਆਨਾ ਨੇ ਰੂਸ ਦੇ ਸਰਜੇਈ ਕਾਰਯਾਕਿਨ ਨਾਲ ਬਾਜ਼ੀ ਡਰਾਅ ਖੇਡੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।