ਬੈਡਮਿੰਟਨ : ਤਾਰਾ ਨੂੰ ਹਰਾ ਕੇ ਤਸਨੀਮ ਮੀਰ ਬਣੀ ਅੰਡਰ-15 ਚੈਂਪੀਅਨ

Monday, Dec 16, 2019 - 09:32 AM (IST)

ਬੈਡਮਿੰਟਨ : ਤਾਰਾ ਨੂੰ ਹਰਾ ਕੇ ਤਸਨੀਮ ਮੀਰ ਬਣੀ ਅੰਡਰ-15 ਚੈਂਪੀਅਨ

ਸਪੋਰਟਸ ਡੈਸਕ— ਭਾਰਤੀ ਯੁਵਾ ਸ਼ਟਲਰ ਤਸਨੀਮ ਮੀਰ ਨੇ ਅੰਡਰ-15 ਏਸ਼ੀਆ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਪੁਣੇ ਦੀ ਚੋਟੀ ਦਾ ਦਰਜਾ ਪ੍ਰਾਪਤ ਤਸਨੀਮ ਨੇ ਫਾਈਨਲ 'ਚ ਹਮਵਤਨ ਤਾਰਾ ਸ਼ਾਹ ਨੂੰ 55 ਮਿੰਟ ਤਕ ਚਲੇ ਮੁਕਾਬਲੇ 'ਚ ਇਕ ਸੈੱਟ ਤੋਂ ਪਿੱਛੜਨ ਦੇ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ 17-21, 21-11, 21-19 ਨਾਲ ਹਰਾ ਕੇ ਇਸ ਵਰਗ 'ਚ ਆਪਣੀ ਪਹਿਲੀ ਟਰਾਫੀ ਜਿੱਤੀ।

ਦੋਹਾਂ ਖਿਡਾਰੀਆਂ ਨੇ ਇਕ-ਦੂਜੇ ਨੂੰ ਸਖਤ ਟੱਕਰ ਦਿੱਤੀ ਅਤੇ ਅੰਤ 'ਚ ਤਸਨੀਮ ਬਾਜ਼ੀ ਮਾਰਨ 'ਚ ਸਫਲ ਰਹੀ। ਦੋਵੇਂ ਭਾਰਤੀ ਖਿਡਾਰੀਆਂ ਨੇ ਮਿਆਂਮਾਰ 'ਚ ਪਿਛਲੀ ਚੈਂਪੀਅਨਸ਼ਿਪ 'ਚ ਬਿਹਤਰ ਪ੍ਰਦਰਸ਼ਨ ਕੀਤਾ। ਤਸਨੀਮ ਨੇ ਸੈਮੀਫਾਈਨਲ 'ਚ ਜਾਪਾਨ ਦੀ ਸੋਰਾ ਇਸ਼ੀਯੋਕਾ ਨੂੰ 21-16, 21-11 ਨਾਲ ਅਤੇ ਤਾਰਾ ਨੇ ਇਸੇ ਦੇਸ਼ ਦੀ ਕਾਜੁਨੇ ਇਵਾਤੋ ਨੂੰ 21-18, 21-14 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕੀਤਾ ਸੀ।


author

Tarsem Singh

Content Editor

Related News