ਤਸਲੀਮਾ ਨਸਰੀਨ ਨੇ ਕੀਤਾ ਮੋਈਨ ਅਲੀ ਬਾਰੇ ਵਿਵਾਦਤ ਟਵੀਟ ਤਾਂ ਮਿਲਿਆ ਕਰਾਰਾ ਜਵਾਬ, ਮਾਮਲਾ ਭਖਿਆ

4/7/2021 1:50:08 PM

ਸਪੋਰਟਸ ਡੈਸਕ— ਅਕਸਰ ਵਿਵਾਦਾਂ ਦੇ ਜ਼ਰੀਏ ਸੁਰਖ਼ੀਆਂ ’ਚ ਰਹਿਣ ਵਾਲੀ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਇੰਗਲੈਂਡ ਦੇ ਕ੍ਰਿਕਟਰ ਮੋਈਨ ਅਲੀ ਨੂੰ ਲੈ ਕੇ ਇਕ ਇਤਰਾਜ਼ਯੋਗ ਟਵੀਟ ਕੀਤਾ ਹੈ। ਮੋਈਨ ਅਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਚੇਨਈ ਸੁਪਰਕਿੰਗਜ਼ ਦਾ ਹਿੱਸਾ ਹਨ ਤੇ ਉਹ ਤਿਆਰੀਆਂ ’ਚ ਲੱਗੇ ਹੋਏ ਹਨ। ਮੋਈਨ ਅਲੀ ਇਸਲਾਮ ਧਰਮ ਦੀ ਪਾਲਣਾ ਕਰਨ ਕਾਰਨ ਨਾ ਤਾਂ ਸ਼ਰਾਬ ਪੀਂਦੇ ਹਨ ਤੇ ਨਾ ਹੀ ਇਸ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸੇ ਲਈ ਉਨ੍ਹਾਂ ਨੇ ਚੇਨਈ ਦੀ ਟੀਮ ਨੂੰ ਸ਼ਰਾਬ ਦਾ ਲੋਗੋ ਹਟਾਉਣ ਨੂੰ ਕਿਹਾ ਸੀ। ਇਸ ਵਿਚਾਲੇ ਸੋਮਵਾਰ (5 ਅਪ੍ਰੈਲ) ਨੂੰ ਤਸਲੀਮਾ ਨਸਰੀਨ ਨੇ ਟਵੀਟ ਕੀਤਾ ਸੀ, ‘‘ਜੇਕਰ ਮੋਈਨ ਅਲੀ ਕ੍ਰਿਕਟ ਨਹੀਂ ਖੇਡ ਰਹੇ ਹੁੰਦੇ ਤਾਂ ਉਹ ਸ਼ਾਇਦ ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ’ਚ ਸ਼ਾਮਲ ਹੋਣ ਸੀਰੀਆ ਜਾ ਚੁੱਕੇ ਹੁੰਦੇ।’’ਇਸ ਟਵੀਟ ਦੇ ਤੁਰੰਤ ਬਾਅਦ ਤਸਲੀਮਾ ਨੂੰ ਇੰਗਲੈਂਡ ਦੇ ਕ੍ਰਿਕਟਰਾਂ ਨੇ ਖ਼ੂਬ ਝਾੜ ਪਾਈ।
PunjabKesariਇੰਗਲੈਂਡ ਦੇ ਤੇਜ਼ ਗੇਂਦਬਾਜ਼ ਤੇ ਰਾਇਲ ਚੈਲੰਜਰਜ਼ ਦੇ ਖਿਡਾਰੀ ਜੋਫ਼ਰਾ ਆਰਚਰ ਨੇ ਤਸਲੀਮਾ ਨਸਰੀਨ ਨੂੰ ਕਰਾਰਾ ਜਵਾਬ ਦਿੱਤਾ ਹੈ। ਆਰਚਰ ਨੇ ਟਵੀਟ ਕੀਤਾ, ‘‘ਕੀ ਤੁਸੀਂ ਠੀਕ ਹੋ? ਮੈਨੂੰ ਨਹੀਂ ਲਗਦਾ ਕਿ ਤੁਸੀਂ ਠੀਕ ਹੋ।’’

PunjabKesari

ਵਿਵਾਦ ਵਧਦਾ ਦੇਖ ਤਸਲੀਮਾ ਨੇ ਆਪਣੀ ਸਫ਼ਾਈ ਪੇਸ਼ ਕੀਤੀ। ਤਸਲੀਮਾ ਨੇ ਕਿਹਾ, ‘‘ਨਫ਼ਰਤ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਈਨ ਅਲੀ ’ਤੇ ਕੀਤਾ ਗਿਾਆ ਟਵੀਟ ਮਜ਼ਾਕ ’ਚ ਸੀ। ਪਰ ਉਨ੍ਹਾਂ ਨੇ ਇਸ ਨੂੰ ਮੈਨੂੰ ਪਰੇਸ਼ਾਨ ਕਰਨ ਦਾ ਇਕ ਮੁੱਦਾ ਬਣਾ ਲਿਆ ਕਿਉਂਕਿ ਮੈਂ ਮੁਸਲਿਮ ਸਮਾਜ ਨੂੰ ਸੈਕੁਲਰ (ਧਰਮ ਨਿਰਪੱਖ) ਬਣਾਉਣ ਤੇ ਇਸਲਾਮਿਕ ਕੱਟੜਤਾ ਦਾ ਵਿਰੋਧ ਕਰਦੀ ਹਾਂ। ਇਨਸਾਨੀਅਤ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਮਹਿਲਾਵਾਂ ਦਾ ਪੱਖ ਲੈਣ ਵਾਲੇ ਖੱਬੇ ਪੱਖੀ ਮਹਿਲਾ ਵਿਰੋਧੀ ਇਸਲਾਮਿਕ ਕੱਟੜਵਾਦੀਆਂ ਦਾ ਸਮਰਥਨ ਕਰਦੇ ਹਨ।’’ 

PunjabKesari

ਆਰਚਰ ਨੇ ਤਸਲੀਮਾ ਦੇ ਸਫ਼ਾਈ ਵਾਲੇ ਟਵੀਟ ’ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ, ‘‘ਵਿਅੰਗ? ਕੋਈ ਵੀ ਹੱਸ ਨਹੀਂ ਰਿਹਾ, ਤੁਸੀਂ ਵੀ ਨਹੀਂ, ਤੁਸੀਂ ਘੱਟੋ-ਘੱਟ ਇਹ ਕਹਿ ਸਕਦੇ ਹੋ ਕਿ ਇਸ ਟਵੀਟ ਨੂੰ ਹਟਾ ਦਈਏ।’’

ਇੰਗਲੈਂਡ ਦੇ ਸਾਬਕਾ ਕ੍ਰਿਕਟਰ ਰੇਆਨ ਸਾਈਡਬਾਟਮ ਨੇ ਤਸਲੀਮਾ ਨਸਰੀਨ ਨੂੰ ਟਵੀਟ ਡਿਲੀਟ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਲਿਖਿਆ, ‘‘ਮੈਨੂੰ ਲਗਦਾ ਹੈ ਕਿ ਤੁਹਾਨੂੰ ਇਹ ਚੈੱਕ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਸਵਸਥ ਮਹਿਸੂਸ ਕਰ ਰਹੇ ਹੋ ਜਾਂ ਨਹੀਂ। ਚੰਗਾ ਹੋਵੇਗਾ ਕਿ ਤੁਸੀਂ ਆਪਣਾ ਅਕਾਊਂਟ ਹੀ ਡਿਲੀਟ ਕਰ ਦੇਵੋ। ਇੰਗਲੈਂਡ ਦੇ ਖਿਡਾਰੀ ਸਾਕਿਬ ਮਹਿਮਦੂ ਨੇ ਟਵੀਟ ਕੀਤਾ, ‘‘ਯਕੀਨ ਨਹੀਂ ਹੁੰਦਾ। ਖ਼ਰਾਬ ਇਨਸਾਨ, ਖ਼ਰਾਬ ਟਵੀਟ। ਉਨ੍ਹਾਂ ਦੇ ਇਸ ਟਵੀਟ ਨੂੰ ਦਿੱਲੀ ਕੈਪੀਟਲਸ ਦੇ ਖਿਡਾਰੀ ਸੈਮ ਬਿਲਿੰਗਸ ਨੇ ਰੀ-ਟਵੀਟ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor Tarsem Singh