ਤਸਕੀਨ ਨੂੰ IPL 2022 ਲਈ ਨਹੀਂ ਮਿਲੇਗੀ NOC, BCB ਨੇ ਦੱਸੀ ਵਜ੍ਹਾ
Monday, Mar 21, 2022 - 07:19 PM (IST)
ਢਾਕਾ- ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੂੰ ਆਗਾਮੀ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਸੀਜ਼ਨ 'ਚ ਖੇਡਣ ਲਈ ਐੱਨ. ਓ. ਸੀ. ਨਹੀਂ ਮਿਲੇਗੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ੀ ਟੀਮ ਫਿਲਹਾਲ ਦੱਖਣੀ ਅਫ਼ਰੀਕੀ ਦੌਰੇ 'ਤੇ ਹੈ।
ਇਹ ਵੀ ਪੜ੍ਹੋ : IPL 'ਤੇ ਮੁਸ਼ਕਲਾਂ ਦੇ ਬੱਦਲ, ਕੇਂਦਰ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ
ਇਸ ਦਰਮਿਆਨ ਆਈ. ਪੀ. ਐੱਲ. ਫ੍ਰੈਂਚਾਈਜ਼ੀ ਲਖਨਊ ਸੁਪਰਜਾਇੰਟਸ ਨੇ ਮਾਰਕ ਵੁੱਡ ਦੇ ਸੱਟ ਦਾ ਸ਼ਿਕਾਰ ਹੋ ਜਾਣ ਦੇ ਚਲਦੇ ਆਈ. ਪੀ. ਐੱਲ. 2022 ਤੋਂ ਬਾਹਰ ਹੋਣ ਦੇ ਬਾਅਦ ਤਸਕੀਨ ਨੂੰ ਟੀਮ 'ਚ ਸ਼ਾਮਲ ਕਰਨ ਲਈ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨਾਲ ਸੰਪਰਕ ਕੀਤਾ ਗਿਆ ਸੀ, ਪਰ ਬੀ. ਸੀ. ਬੀ. ਨੇ ਤਸਕੀਨ ਨੂੰ ਐੱਨ. ਓ. ਸੀ. ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਆਖ਼ਰ ਕਿਉਂ ਕੇ. ਐੱਲ. ਰਾਹੁਲ ਨੇ ਪੰਜਾਬ ਕਿੰਗਜ਼ ਨੂੰ ਛੱਡਣ ਦਾ ਕੀਤਾ ਸੀ ਫ਼ੈਸਲਾ, ਖ਼ੁਦ ਕੀਤਾ ਖ਼ੁਲਾਸਾ
ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਪ੍ਰਧਾਨ ਜਲਾਲ ਯੁਨੂਸ ਨੇ ਕਿਹਾ ਕਿ ਕਿਉਂਕਿ ਸਾਡੇ ਕੋਲ ਦੱਖਣੀ ਅਫਰੀਕਾ ਦੇ ਮੌਜੂਦਾ ਦੌਰੇ ਤੇ ਭਾਰਤ ਖ਼ਿਲਾਫ਼ ਘਰੇਲੂ ਸੀਰੀਜ਼ ਜਿਹੀਆਂ ਦੋ ਮਹੱਤਵਪੂਰਨ ਸੀਰੀਜ਼ ਹਨ, ਇਸ ਲਈ ਸਾਨੂੰ ਲਗਦਾ ਹੈ ਕਿ ਤਸਕੀਨ ਲਈ ਆਈ. ਪੀ. ਐੱਲ. 'ਚ ਹਿੱਸਾ ਲੈਣਾ ਸਹੀ ਨਹੀਂ ਹੋਵੇਗਾ। ਅਸੀਂ ਤਸਕੀਨ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਪੂਰੀ ਸਥਿਤੀ ਨੂੰ ਸਮਝਿਆ ਹੈ। ਉਨ੍ਹਾਂ ਨੇ ਫ੍ਰੈਂਚਾਈਜ਼ੀ ਨੂੰ ਦੱਸਿਆ ਹੈ ਕਿ ਉਹ ਆਈ. ਪੀ. ਐੱਲ. ਨਹੀਂ ਖੇਡ ਰਹੇ ਹਨ ਤੇ ਪੂਰੇ ਦੱਖਣੀ ਅਫ਼ਰੀਕਾ ਦੌਰੇ ਲਈ ਉਪਲੱਬਧ ਰਹਿਣਗੇ ਤੇ ਬਾਅਦ 'ਚ ਵਤਨ ਪਰਤਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।