ਹਰਿਆਣਾ ਦੇ ਤਾਪੀ ਘਈ ਨੇ ਜਿੱਤਿਆ ਕੇਂਸਵਿਲੇ ਗੋਲਫ ਟੂਰਨਾਮੈਂਟ ਦਾ ਖਿਤਾਬ

Saturday, Oct 06, 2018 - 09:47 AM (IST)

ਹਰਿਆਣਾ ਦੇ ਤਾਪੀ ਘਈ ਨੇ ਜਿੱਤਿਆ ਕੇਂਸਵਿਲੇ ਗੋਲਫ ਟੂਰਨਾਮੈਂਟ ਦਾ ਖਿਤਾਬ

ਅਹਿਮਦਾਬਾਦ— ਹਰਿਆਣਾ ਦੇ ਤਾਪੀ ਘਈ ਨੇ ਸ਼ੁੱਕਰਵਾਰ ਨੂੰ ਚੌਥੇ ਅਤੇ ਅੰਤਿਮ ਰਾਊਂਡ 'ਚ ਪੰਜ ਅੰਡਰ 67 ਦਾ ਸ਼ਾਨਦਾਰ ਕਾਰਡ ਖੇਡ ਕੇ 40 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਕੇਂਸਵਿਲੇ ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਜੋ ਉਨ੍ਹਾਂ ਦਾ ਪਹਿਲਾ ਖਿਤਾਬ ਹੈ। ਘਈ ਨੇ ਦੋ ਸ਼ਾਟ ਦੇ ਫਰਕ ਨਾਲ ਖਿਤਾਬੀ ਜਿੱਤ ਹਾਸਲ ਕੀਤੀ।
PunjabKesari
22 ਸਾਲਾ ਘਈ ਨੇ ਆਪਣੇ ਦੂਜੇ ਪ੍ਰੋਫੈਸ਼ਨਲ ਸੈਸ਼ਨ 'ਚ ਖਿਤਾਬੀ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਕੁਲ ਸਕੋਰ 10 ਅੰਡਰ 278 ਰਿਹਾ। ਮਹੂ ਦੇ ਅਨੁਭਵੀ ਮੁਕੇਸ਼ ਕੁਮਾਰ ਨੇ 69 ਦਾ ਕਾਰਡ ਖੇਡਿਆ ਅਤੇ ਅੱਠ ਅੰਡਰ 280 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੇ। ਘਈ ਨੇ ਚਾਰ ਰਾਊਂਡ 'ਚ 69-70-72-67 ਦੇ ਕਾਰਡ ਖੇਡੇ। ਇਸ ਜਿੱਤ ਨਾਲ ਘਈ 44 ਸਥਾਨਾਂ ਦੀ ਲੰਬੀ ਛਾਲ ਨਾਲ ਪੀ.ਜੀ.ਟੀ.ਆਈ. ਆਰਡਰ ਆਫ ਮੈਰਿਟ 'ਚ 16ਵੇਂ ਸਥਾਨ 'ਤੇ ਪਹੁੰਚ ਗਏ।


Related News