ਟਾਂਡਾ ਦੇ ਐਥਲੀਟਾਂ ਨੇ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਜਿੱਤੇ ਮੈਡਲ

Sunday, Feb 07, 2021 - 05:13 PM (IST)

ਟਾਂਡਾ ਦੇ ਐਥਲੀਟਾਂ ਨੇ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਜਿੱਤੇ ਮੈਡਲ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੇ ਦਿਨੀਂ ਮੋਹਾਲੀ ਵਿੱਚ ਹੋਈ ਸੂਬਾ ਪੱਧਰੀ 55ਵੀਂ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਐਥਲੈਟਿਕ ਟੀਮ ਨੇ ਮੈਡਲ ਜਿੱਤੇ ਹਨ। ਸਰਕਾਰੀ ਕਾਲਿਜ ਟਾਂਡਾ ਅਥਲੈਟਿਕ ਸੈਂਟਰ ਦੇ ਸੰਚਾਲਕ ਕੋਚ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਹੁਸ਼ਿਆਰਪੁਰ ਦੇ 19 ਅਥਲੀਟਾਂ ਨੇ ਭਾਗ ਲਿਆ, ਜਿਸ ਵਿੱਚੋਂ 20 ਸਾਲ ਤੋਂ ਘੱਟ ਉਮਰ ਵਰਗ ਵਿੱਚ 8 ਕਿਲੋਮੀਟਰ ਰੇਸ ਵਿੱਚ ਲਖਸ਼ਦੀਪ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ ਜਦਕਿ ਅੰਡਰ 20 ਸਾਲ ਟੀਮ ਵਰਗ ਵਿੱਚ ਲਖਸ਼ਦੀਪ ਸਿੰਘ, ਅਕਾਸ਼ ਨਾਗਪਾਲ ਟਾਂਡਾ ਜਤਨਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਟਾਂਡਾ, ਚੇਤਨ ਟਾਂਡਾ ਦੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ। 

PunjabKesari

ਇਸੇ ਤਰਾਂ ਅੰਡਰ 18 ਵਰਗ ਵਿੱਚ ਟਾਂਡਾ ਦੇ ਅਜੇ ਕੁਮਾਰ ਨੇ 6 ਕਿੱਲੋਮੀਟਰ ਕਰਾਸ ਕੰਟਰੀ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਇਸ ਦੇ ਨਾਲ ਹੀ ਲਖਸ਼ਦੀਪ ਅਤੇ ਅਜੇ ਕੁਮਾਰ ਨੇ ਕੌਮੀ ਕਰਾਸ ਕੰਟਰੀ ਮੁਕਾਬਲੇ ਵਿੱਚ ਆਪਣਾ ਸਥਾਨ ਵੀ ਬਣਾਇਆ ਜੇਤੂ ਅਥਲੀਟਾਂ ਦਾ ਟਾਂਡਾ ਵਿੱਚ ਸਨਮਾਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਦੇ ਸਕੱਤਰ ਅਮਨਦੀਪ ਸਿੰਘ ਬੈਂਸ ਅਤੇ ਪ੍ਰਧਾਨ ਰਾਕੇਸ਼ ਹੀਰ ਨੇ ਅਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।


author

shivani attri

Content Editor

Related News