ਤਮੀਮ ਹੋਵੇਗਾ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ

Tuesday, Mar 10, 2020 - 12:48 AM (IST)

ਤਮੀਮ ਹੋਵੇਗਾ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ

ਢਾਕਾ—  ਖੱਬੇ ਹੱਥ ਦਾ ਤਜਰਬੇਕਾਰ ਬੱਲੇਬਾਜ਼ ਤਮੀਮ ਇਕਬਾਲ ਬੰਗਲਾਦੇਸ਼ ਵਨ ਡੇ ਟੀਮ ਦਾ ਨਵਾਂ ਕਪਤਾਨ ਬਣ ਗਿਆ ਹੈ। ਤਮੀਮ 5 ਸਾਲ ਬਾਅਦ ਵਨ ਡੇ ਦੀ ਕਪਤਾਨੀ ਛੱਡਣ ਵਾਲੇ ਮੁਸ਼ਰਫੀ ਮੁਰਤਜ਼ਾ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ। ਬੋਰਡ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਤਮੀਮ ਕਦੋਂ ਤਕ ਕਪਤਾਨ ਦੇ ਅਹੁਦੇ 'ਤੇ ਰਹੇਗਾ ਪਰ ਬੀ. ਸੀ. ਬੀ. ਦੇ ਮੁਖੀ ਨਜ਼ਮੁਲ ਹਸਨ ਨੇ ਇਹ ਸੰਕੇਤ ਜ਼ਰੂਰ ਦਿੱਤਾ ਹੈ ਕਿ ਤਮੀਮ ਨੂੰ ਲੰਬੇ ਸਮੇਂ ਤਕ ਲਈ ਵਨ ਡੇ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।


author

Gurdeep Singh

Content Editor

Related News