ਭਾਰਤ ਦੌਰਾ ਵਿਚਾਲੇ ਛੱਡ ਸਕਦਾ ਹੈ ਤਮੀਮ, ਸੈਫੁੱਦੀਨ ਹੋਇਆ ਬਾਹਰ

Friday, Oct 25, 2019 - 11:26 AM (IST)

ਭਾਰਤ ਦੌਰਾ ਵਿਚਾਲੇ ਛੱਡ ਸਕਦਾ ਹੈ ਤਮੀਮ, ਸੈਫੁੱਦੀਨ ਹੋਇਆ ਬਾਹਰ

ਸਪੋਰਟਸ ਡੈਸਕ— ਬੰਗਲਾਦੇਸ਼ੀ ਓਪਨਰ ਤਮੀਮ ਇਕਬਾਲ ਅਗਲੇ ਮਹੀਨੇ ਹੋਣ ਵਾਲੇ ਭਾਰਤ ਦੌਰੇ ਨੂੰ ਨਿੱਜੀ ਕਾਰਣਾਂ ਕਰ ਕੇ ਵਿਚਾਲੇ ਵਿਚ ਹੀ ਛੱਡ ਸਕਦਾ ਹੈ। ਇਸ ਸੀਰੀਜ਼ ਵਿਚ 3 ਟੀ-20 ਤੇ 2 ਟੈਸਟ ਖੇਡੇ ਜਾਣੇ ਹਨ। ਤਮੀਮ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਭਾਰਤ ਦੌਰੇ ਵਿਚ ਸਾਰੇ ਮੈਚਾਂ ਲਈ ਉਪਲੱਬਧ ਰਹਿਣ 'ਤੇ ਅਸਮਰਥਾ ਜਤਾਈ ਹੈ। ਉਸਦੀ ਪਤਨੀ ਗਰਭਵਤੀ ਹੈ ਤੇ ਇਸ ਦੌਰਾਨ ਆਪਣੇ ਦੂਜੇ ਬੱਚੇ ਦੇ ਜਨਮ ਕਾਰਣ ਸੰਭਾਵਿਤ ਉਸ ਨੇ ਪੂਰਨ ਸੀਰੀਜ਼ ਵਿਚ ਉਪਲੱਬਧ ਰਹਿਣ 'ਤੇ ਅਸਮਰਥਾ ਜਤਾਈ ਹੈ। ਬੰਗਲਾਦੇਸ਼ੀ ਟੀਮ ਤਮੀਮ ਦੀ ਗੈਰਮੌਜੂਦਗੀ 'ਚ ਇਮਰੂਲ ਕਾਇਸ ਨੂੰ ਸ਼ਾਮਲ ਕਰ ਸਕਦੀ ਹੈ ਜਿਸ ਨੂੰ ਫਿਲਹਾਲ ਨੈਸ਼ਨਲ ਕ੍ਰਿਕਟ ਲੀਗ 'ਚ ਨਾ ਖੇਡਣ ਲਈ ਕਿਹਾ ਗਿਆ ਹੈ ਜਿਸ ਦਾ ਅਗਲਾ ਸੈਸ਼ਨ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ।PunjabKesari

ਬੰਗਲਾਦੇਸ਼ ਦੇ ਆਲਰਾਊਂਡਰ ਮੁਹੰਮਦ ਸੈਫੁੱਦੀਨ ਪਿੱਠ ਦੀ ਸੱਟ ਦੇ ਕਾਰਨ ਭਾਰਤ ਖਿਲਾਫ ਤਿੰਨ ਟੀ20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਆਲਰਾਊਂਡਰ ਭਾਰਤ ਖਿਲਾਫ ਤਿੰਨ ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਫਿੱਟ ਨਹੀਂ ਹੋ ਸਕਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ ਕਿ ਸੈਫੁੱਦੀਨ ਦੇ ਕਈ ਸਕੈਨ ਕੀਤੇ ਗਏ ਜਿਨ੍ਹਾਂ ਤੋਂ ਪਤਾ ਚਲਿਆ ਕਿ ਉਨ੍ਹਾਂ ਨੂੰ ਫਿੱਟ ਹੋਣ 'ਚ ਅਜੇ ਸਮਾਂ ਲੱਗੇਗਾ। ਉਹ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਡਾਕਟਰੀ ਦਲ ਦੀ ਨਿਗਰਾਨੀ 'ਚ ਦੁਬਾਰਾ ਫਿੱਟਨੈਸ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਬੰਗਲਾਦੇਸ਼ ਨੇ ਅਜੇ ਸੈਫੁੱਦੀਨ ਦੀ ਜਗ੍ਹਾ 'ਤੇ ਕਿਸੇ ਹੋਰ ਦੂੱਜੇ ਖਿਡਾਰੀ ਦੀ ਚੋਣ ਨਹੀਂ ਕੀਤੀ ਗਈ ਹੈ। ਬੰਗਲਾਦੇਸ਼ ਅਤੇ ਭਾਰਤ ਵਿਚਾਲੇ 3 ਤੋਂ 26 ਨਵੰਬਰ ਤੱਕ ਚੱਲਣ ਵਾਲੇ ਦੌਰੇ 'ਚ ਤਿੰਨ ਟੀ-20 ਅਤੇ ਦੋ ਟੈਸਟ ਖੇਡੇ ਜਾਣਗੇ।

PunjabKesari


Related News