ਤਾਮਿਲਨਾਡੂ ਦੇ ਰਾਜਪਾਲ ਨੇ ਪ੍ਰਾਗਨਾਨਦਾ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ

Wednesday, Jun 27, 2018 - 07:40 PM (IST)

ਤਾਮਿਲਨਾਡੂ ਦੇ ਰਾਜਪਾਲ ਨੇ ਪ੍ਰਾਗਨਾਨਦਾ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ

ਚੇਨਈ : ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਚੇਨਈ ਦੇ ਆਰ. ਪ੍ਰਾਗਨਾਨਦਾ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਜੋ ਹਾਲ ਹੀ 'ਚ ਦੁਨੀਆ ਦੇ ਸਭ ਤੋਂ ਨੌਜਵਾਨ ਸ਼ਤਰੰਜ ਗ੍ਰੈਂਡਮਾਸਟਰ ਬਣੇ ਸਨ। ਇਟਲੀ ਦੇ ਗ੍ਰੇਨਡਾਈਨ ਓਪਨ 'ਚ ਖੇਡਦੇ ਹੋਏ ਪ੍ਰਾਗਨਾਨਦਾ 12 ਸਾਲ 10 ਮਹੀਨੇ ਅਤੇ 13 ਦਿਨ ਦੀ ਉਮਰ 'ਚ ਭਾਰਤ ਦੇ ਸਭ ਤੋਂ ਜਦਕਿ ਦੁਨੀਆ ਦੇ ਦੂਜੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਬਣੇ ਹਨ। ਪ੍ਰਾਗਨਾਨਦਾ ਨੇ ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਰਾਜਭਵਨ 'ਚ ਪੁਰੋਹਿਤ ਨਾਲ ਮੁਲਾਕਾਤ ਕੀਤੀ। ਰਾਜ ਭਵਨ ਨੇ ਇਸ ਦੌਰਾਨ ਕਿਹਾ ਕਿ ਉਪਲਬਧੀ ਦੇ ਸਨਮਾਨ 'ਚ ਰਾਜਪਾਲ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਹੈ।


Related News