ਪਾਲੀਨਾ ਨਾਲੋਂ ਰਿਸ਼ਤਾ ਟੁੱਟਣ ਦੀਆਂ ਖਬਰਾਂ ''ਤੇ ਬੋਲਿਆ ਗੋਲਫਰ—ਸਭ ਠੀਕ ਹੈ

Thursday, Sep 13, 2018 - 05:30 AM (IST)

ਪਾਲੀਨਾ ਨਾਲੋਂ ਰਿਸ਼ਤਾ ਟੁੱਟਣ ਦੀਆਂ ਖਬਰਾਂ ''ਤੇ ਬੋਲਿਆ ਗੋਲਫਰ—ਸਭ ਠੀਕ ਹੈ

ਜਲੰਧਰ — ਦੁਨੀਆ ਦੇ ਨੰਬਰ-2 ਰੈਂਕਿੰਗ ਦੇ ਗੋਲਫਰ ਡਸਟਿਨ ਜਾਨਸਨ ਨੇ ਆਖਿਰਕਾਰ ਅੱਗੇ ਆ ਕੇ ਕਹਿ ਹੀ ਦਿੱਤਾ ਹੈ ਕਿ ਉਹ ਯਾਸੀ ਸਫਈ ਲਈ ਆਪਣੀ ਮੰਗੇਤਰ ਪਾਲੀਨਾ ਗ੍ਰੇਟਸਕੀ ਨਾਲੋਂ ਰਿਸ਼ਤਾ ਨਹੀਂ ਤੋੜੇਗਾ। ਡਸਟਿਨ ਨੇ ਬਾਕਾਇਦਾ ਟਵੀਟ ਕਰਦਿਆਂ ਲਿਖਿਆ ਕਿ ਹਰ ਰਿਸ਼ਤੇ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਸਦਾ ਪਰਿਵਾਰ ਨਾਲ ਚੱਲਦਾ ਹੈ। ਬਾਕੀ ਸਭ ਦਾ ਸਹਿਯੋਗ ਲਈ ਧੰਨਵਾਦ। ਦਰਅਸਲ, ਪਾਲੀਨਾ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਤੋਂ ਡਸਟਿਨ ਦੀਆਂ ਫੋਟੋਆਂ ਹਟਾ ਦਿੱਤੀਆਂ ਸਨ। ਇਸ ਤੋਂ ਬਾਅਦ ਗੱਲ ਫੈਲੀ ਕਿ ਡਸਟਿਨ ਸਫਈ ਦੇ ਪਿਆਰ 'ਚ ਪੈ ਗਿਆ ਹੈ। ਦੂਜੇ ਪਾਸੇ ਯਾਸੀ ਦਾ ਕਹਿਣਾ ਹੈ ਕਿ ਇਹ ਗਲਤ ਖਬਰ ਹੈ ਕਿ ਮੈਂ ਡਸਟਿਨ ਨੂੰ ਡੇਟ ਕਰ ਰਹੀ ਹਾਂ। ਮੈਂ ਡਸਟਿਨ ਨੂੰ ਪਹਿਲੀ ਵਾਰ ਸ਼ੇਰਵੁੱਡ ਕੰਟਰੀ ਕਲੱਬ ਵਿਚ ਮਿਲੀ ਸੀ। ਮੈਂ ਉਸ ਨਾਲ ਉਂਝ ਹੀ ਗੱਲ ਕੀਤੀ, ਜਿਵੇਂ ਮੈਂ ਹਰ ਗੋਲਫਰ ਨਾਲ ਕਰਦੀ ਹਾਂ। ਪਤਾ ਨਹੀਂ, ਇਹ ਗੱਲ ਕਿੱਥੋਂ ਉੱਡ ਗਈ ਕਿ ਮੇਰੇ ਤੇ ਡਸਟਿਨ ਵਿਚਾਲੇ ਕੁਝ ਚੱਲ ਰਿਹਾ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਦੇ ਡਸਟਿਨ ਦੀ ਮੰਗੇਤਰ ਪਾਲੀਨਾ ਨੂੰ ਵੀ ਨਹੀਂ ਮਿਲੀ, ਹਾਂ ਪਰ ਮੈਨੂੰ ਲੱਗਦਾ ਹੈ ਕਿ ਉਹ ਚੰਗੇ ਲੋਕ ਹਨ। ਜ਼ਿਕਰਯੋਗ ਹੈ ਕਿ ਆਈਸ ਹਾਕੀ ਲੀਜੈਂਡ ਵੇਨੇ ਦੀ ਬੇਟੀ ਪਾਲੀਨਾ ਨਾਲ ਡਸਟਿਨ 2012 ਤੋਂ ਰਿਲੇਸ਼ਨਸ਼ਿਪ 'ਚ ਹੈ। ਉਸ ਦੇ ਦੋ ਬੱਚੇ ਟੇਟੁਮ ਤੇ ਰਿਵਰ ਵੀ ਹਨ।


Related News