ਕੋਰੋਨਾ ਵਾਇਰਸ : ਤਾਈਵਾਨ ਮਾਸਟਰਸ 2020 ਗੋਲਫ ਟੂਰਨਾਮੈਂਟ ਵੀ ਰੱਦ
Thursday, Jul 16, 2020 - 01:37 AM (IST)
ਤਾਮਸੁਈ (ਚੀਨੀ ਤਾਈਪੇ)- ਭਾਰਤੀ ਗੋਲਫਰਾਂ ਦੇ ਸਭ ਤੋਂ ਪਸੰਦੀਦਾ ਟੂਰਨਾਮੈਂਟਾਂ 'ਚੋਂ ਇਕ ਮਰਕਰੀਜ਼ ਤਾਈਵਾਨ ਮਾਸਟਰਸ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਤਾਈਵਾਨ ਮਾਸਟਰਸ ਦਾ ਆਯੋਜਨ ਤਾਈਵਾਨ ਗੋਲਫ ਐਂਡ ਕੰਟਰੀ ਕਲੱਬ 'ਚ 17 ਤੋਂ 20 ਸਤੰਬਰ ਤਕ ਹੋਣਾ ਸੀ। ਭਾਰਤੀ ਗੋਲਫਰਾਂ ਨੂੰ ਤਾਈਵਾਨ 'ਚ ਹੋਣ ਵਾਲੇ ਟੂਰਨਾਮੈਂਟ ਕਾਫੀ ਅਨੰਦ ਲੈਂਦੇ ਹਨ ਤੇ ਦੇਸ਼ ਦੇ ਚਾਰ ਗੋਲਫਰ ਇੱਥੇ ਖਿਤਾਬ ਜਿੱਤ ਚੁੱਕੇ ਹਨ। ਭਾਰਤ ਦੇ ਗੌਰਵ ਘਈ ਨੇ ਇੱਥੇ 2006 'ਚ ਮਰਕਰੀਜ਼ ਮਾਸਟਰਸ, ਗਗਨਜੀਤ ਭੁੱਲਰ ਨੇ 2012 'ਚ ਯੀਂਗਦਰ ਟੀ. ਪੀ. ਸੀ., ਸ਼ਿਵ ਕਪੂਰ ਨੇ 2017 'ਚ ਯੀਂਗਦਰ ਟੀ. ਪੀ. ਸੀ. ਤੇ ਅਜਿਤੇਸ਼ ਸੰਧੂ ਨੇ ਵੀ 2017 'ਚ ਯੀਂਗਦਰ ਟੀ. ਪੀ. ਸੀ. 'ਚ ਖਿਤਾਬ ਜਿੱਤੇ ਹਨ।
ਘਈ ਨੇ ਕਿਹਾ- ਇਹ ਬਹੁਤ ਨਿਰਾਸ਼ਾਜਨਕ ਹੈ ਕਿ ਇਸ ਸਾਲ ਇਹ ਟੂਰਨਾਮੈਂਟ ਨਹੀਂ ਹੋਵੇਗਾ। ਤਾਈਵਾਨ ਹਮੇਸ਼ਾ ਤੋਂ ਗੋਲਫ ਦੇ ਲਈ ਸ਼ਾਨਦਾਰ ਸਥਾਨ ਰਿਹਾ ਹੈ ਤੇ ਭਾਰਤੀਆਂ ਨੇ ਇੱਥੇ ਵਧੀਆ ਪ੍ਰਦਰਸ਼ਨ ਕੀਤਾ ਹੈ। ਟੂਰਨਾਮੈਂਟ ਦਾ ਆਯੋਜਨ ਹੁਣ 2021 'ਚ ਆਪਣੇ ਨਿਯਮਤ ਸਮੇਂ 'ਤੇ ਹੋਵੇਗਾ। ਮਰਕਰੀਜ਼ ਤਾਈਵਾਨ ਮਾਸਟਰਸ ਦਾ ਆਯੋਜਨ ਪਹਿਲੀ ਵਾਰ 1987 'ਚ ਕੀਤਾ ਗਿਆ ਸੀ ਤੇ 2004 ਤੋਂ ਇਹ ਏਸ਼ੀਆਈ ਟੂਰ 'ਤੇ ਹਰ ਸਾਲ ਆਯੋਜਿਤ ਹੁੰਦਾ ਹੈ।