ਭਾਰਤ ਵਿਚ ਕੋਰੋਨਾ ਨਾਲ ਲੜੇਗਾ ਤਾਈ ਚੀ, ਵੁਹਾਨ ''ਚ ਬਣਾ ਸੀ ਪ੍ਰਭਾਵਸ਼ਾਲੀ ਹਥਿਆਰ

05/05/2020 4:14:18 PM

ਨਵੀਂ ਦਿੱਲੀ : ਕੋਰੋਨਾ ਜਦੋਂ ਚੀਨ ਦੇ ਵੁਹਾਨ ਵਿਚ ਤਬਾਹੀ ਮਚਾ ਰਿਹਾ ਸੀ ਤਾਂ ਉਸ ਦੌਰਾਨ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜਨ ਵਾਲਿਆਂ ਦੀ ਤੀਮਰਦਾਰੀ ਵਿਚ ਰੁੱਝੇ ਡਾਕਟਰਾਂ, ਪੈਰਾਮੈਡੀਕਲ ਸਟਾਫ ਤੋਂ ਇਲਾਵਾ ਕੁਆਰੰਟਾਈਨ ਵਿਚ ਮੌਜੂਦ ਪ੍ਰਭਾਵਿਤਾਂ ਦਾ ਵੱਡਾ ਸਹਾਰਾ ਵੂਸ਼ੁ ਮਾਰਸ਼ਲ ਆਰਟ ਤਾਈ ਚੀ ਬਣੀ ਸੀ। ਏਸ਼ੀਆਈ ਖੇਡਾਂ ਤੋਂ ਇਲਾਵਾ 2022 ਯੂਥ ਓਲੰਪਿਕ ਵਿਚ ਸ਼ਾਮਲ ਇਹ ਮਾਰਸ਼ਲ ਆਰਟ ਸਰੀਰ ਦਾ ਇਮਿਊਨ ਸਿਸਟਮ ਨੂੰ ਵਧਾਉਣ ਦਾ ਵੱਡਾ ਹਥਿਆਰ ਮੰਨੀ ਜਾਂਦੀ ਹੈ। ਹੁਣ ਇਹੀ ਤਾਈ ਚੀ ਵੁਹਾਨ ਤੋਂ ਬਾਅਦ ਭਾਰਤ ਵਿਚ ਕੋਰੋਨਾ ਖਿਲਾਫ ਲੜਾਈ ਲੜੇਗਾ। 

ਇਨਫੈਕਟਡ ਮਰੀਜ਼ਾਂ ਨੂੰ ਸਿਖਾਈ ਜਾਵੇਗੀ ਮਾਰਸ਼ਲ ਆਰਟ ਕਲਾ
PunjabKesari

ਵੂਸ਼ੁ ਫੈਡਰੇਸ਼ਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਚਲਾਏ ਜਾ ਰਹੇ ਏਕਾਂਤਵਾਸ ਸੈਂਟਰਾਂ ਵਿਚ ਆਨਲਾਈਨ ਪਾਠਸ਼ਾਲਾ ਦੇ ਜ਼ਰੀਏ ਮਰੀਜ਼ਾਂ ਨੂੰ ਤਾਈ ਚੀ ਕਰਾਏਗੀ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਤਾਈ ਚੀ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਕਰਨਜੀਤ ਸ਼ਰਮਾ ਅਤੇ ਵਰਲਡ ਕੱਪ ਮੈਡਲਿਸਟ ਸਨਾ ਤੋਂਬੀ ਤੋਂ ਇਲਾਵਾ ਟ੍ਰੇਨਰਾਂ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਛੇੜੀ ਹੋਈ ਹੈ। 

PunjabKesari

ਵੂਸ਼ੁ ਫੈਡਰੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਬਾਜਵਾ ਨੇ ਸੂਬਾ ਸੰਘਾਂ ਨੂੰ ਚਿੱਠੀ ਲਿੱਖ ਕੇ ਏਕਾਂਤਵਾਸ ਸੈਂਟਰਾਂ ਅਤੇ ਹਸਪਤਾਲਾਂ ਵਿਚ ਤਾਈ ਚੀ ਦੀ ਆਨਲਾਈਨ ਪਾਠਸ਼ਾਲਾ ਸ਼ੁਰੂ ਕਰਨ ਲਈ ਕਿਹਾ ਹੈ। ਜ਼ਿਆਦਾਤਰ ਸੰਘਾਂ ਨੇ ਸੂਬਾ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਗੱਲ ਕਰ ਕੇ ਪਾਠਸ਼ਾਲਾ ਸ਼ੁਰੂ ਕਰਨ ਦੀ ਗੱਲ ਵੀ ਕਰ ਲਈ ਹੈ। ਫੈਡਰੇਸ਼ਨ ਦੇ ਸੀ. ਈ. ਓ. ਸੁਹੇਲ ਅਹਿਮਦ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਚੱਲਿਆ ਕਿ ਵੁਹਾਨ ਵਿਚ ਤਾਈ ਚੀ ਨੇ ਕੋਰੋਨਾ ਖਿਲਾਫ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ ਹੈਤਾਂ ਸਾਨੂੰ ਲੱਗਾ ਕਿ ਇੱਥੇ ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।


Ranjit

Content Editor

Related News