9 ਦੀ ਬਜਾਏ 5 ਸ਼ਹਿਰਾਂ ''ਚ ਹੋ ਸਕਦੈ ਟੀ20 ਵਿਸ਼ਵ ਕੱਪ : BCCI
Saturday, May 01, 2021 - 03:16 AM (IST)
ਨਵੀਂ ਦਿੱਲੀ- ਭਾਰਤ ਵਿਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਬੀ. ਸੀ. ਸੀ. ਆਈ. ਨੂੰ ਯਕੀਨ ਹੈ ਕਿ ਟੀ-20 ਵਿਸ਼ਵ ਕੱਪ ਅਕਤੂਬਰ ਵਿਚ ਭਾਰਤ 'ਚ ਹੀ ਹੋਵੇਗਾ ਹਾਲਾਂਕਿ ਇਸ ਨੂੰ 9 ਦੀ ਬਜਾਏ 5 ਸ਼ਹਿਰਾਂ ਵਿਚ ਕਰਵਾਇਆ ਜਾ ਸਕਦਾ ਹੈ। ਪਰੰਪਰਾ ਇਹ ਹੀ ਹੈ ਕਿ ਆਈ. ਸੀ. ਸੀ. ਬੈਕਅਪ ਵਿਚ ਬਦਲ ਨੂੰ ਤਿਆਰ ਰੱਖਦਾ ਹੈ ਤੇ ਪਿਛਲੇ ਇਕ ਸਾਲ ਤੋਂ ਉਹ ਬਦਲ ਯੂ. ਏ. ਈ. ਹੈ। ਆਈ. ਪੀ. ਐੱਲ. ਇਸ ਸਮੇਂ ਬਾਓ-ਬੱਬਲ ਵਿਚ ਹੋ ਰਿਹਾ ਹੈ ਪਰ ਬੀ. ਸੀ. ਸੀ. ਆਈ. ਦੇ ਸਾਹਮਣੇ ਅਸਲ ਚੁਣੌਤੀ ਟੀ-20 ਵਿਸ਼ਵ ਕੱਪ ਨੂੰ ਅਨੁਕੂਲ ਹਾਲਾਤ ਵਿਚ ਕਰਵਾਉਣ ਦੀ ਹੈ।
ਇਹ ਖ਼ਬਰ ਪੜ੍ਹੋ- 'ਮਿਸਟਰ ਇੰਡੀਆ' ਜਗਦੀਸ਼ ਲਾਡ ਦਾ ਕੋਰੋਨਾ ਕਾਰਨ ਦਿਹਾਂਤ
ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਜੇ ਪੰਜ ਮਹੀਨੇ ਦਾ ਸਮਾਂ ਹੈ ਅਤੇ ਲੋਕਾ ਨੂੰ ਟੀਕਾ ਮਿਲ ਰਿਹਾ ਹੈ ਤੇ ਵਿਸ਼ਵ ਕੱਪ ਭਾਰਤ ਵਿਚ ਹੀ ਹੋਵੇਗਾ। ਇਹ ਹੋ ਸਕਦਾ ਹੈ ਕਿ 9 ਸ਼ਹਿਰਾਂ ਦੀ ਬਜਾਏ ਮੈਚ ਚਾਰ ਜਾਂ ਪੰਜ ਸ਼ਹਿਰਾਂ ਵਿਚ ਹੋਵੇ। ਆਈ. ਸੀ. ਸੀ. ਦੇ ਇਕ ਨਿਰੀਖਣ ਦਲ ਨੂੰ 26 ਅਪ੍ਰੈਲ ਨੂੰ ਦਿੱਲ ਆ ਕੇ ਆਈ. ਪੀ. ਐੱਲ. ਦੇ ਬਾਇਓ ਬੱਬਲ ਦਾ ਜਾਇਜ਼ਾ ਲੈਣਾ ਸੀ ਪਰ ਭਾਰਤ ਯਾਤਰਾ 'ਤੇ ਲੱਗੀ ਪਾਬੰਦੀ ਕਾਰਨ ਦੌਰਾ ਮੁਲਤਵੀ ਕਰਨਾ ਪਿਆ। ਅਧਿਕਾਰੀ ਨੇ ਕਿਹਾ ਕਿ ਉਸ ਟੀਮ ਨੇ ਇਸ ਹਫਤੇ ਆਉਣਾ ਸੀ ਪਰ ਯਾਤਰਾ ਪਾਬੰਦੀ ਲਾਗੂ ਹੋਣ ਕਾਰਨ ਬਾਅਦ ਵਿਚ ਆਵੇਗੀ।
ਇਹ ਖ਼ਬਰ ਪੜ੍ਹੋ- ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।