ਜਿੱਤ ਮਗਰੋਂ ਕਸੂਤੀ ਫਸੀ ਭਾਰਤੀ ਟੀਮ, ਬਾਰਬਾਡੋਸ ਤੋਂ ਨਿਕਲਣਾ ਹੋਇਆ ਔਖਾ, ਪੜ੍ਹੋ ਪੂਰਾ ਮਾਮਲਾ

Monday, Jul 01, 2024 - 11:26 AM (IST)

ਜਿੱਤ ਮਗਰੋਂ ਕਸੂਤੀ ਫਸੀ ਭਾਰਤੀ ਟੀਮ, ਬਾਰਬਾਡੋਸ ਤੋਂ ਨਿਕਲਣਾ ਹੋਇਆ ਔਖਾ, ਪੜ੍ਹੋ ਪੂਰਾ ਮਾਮਲਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਜਿੱਤਣ ਤੋਂ ਬਾਅਦ ਅਜੇ ਤੱਕ ਬਾਰਬਾਡੋਸ ਤੋਂ ਬਾਹਰ ਨਹੀਂ ਨਿਕਲ ਸਕੀ। ਟੀਮ ਇੰਡੀਆ ਚੱਕਰਵਾਤੀ ਤੂਫਾਨ ਕਰਕੇ ਫਸ ਗਈ ਹੈ। ਉਨ੍ਹਾਂ ਨੇ ਬਾਰਬਾਡੋਸ ਤੋਂ ਨਿਊਯਾਰਕ ਲਈ ਰਵਾਨਾ ਹੋਣਾ ਸੀ ਪਰ ਤੂਫਾਨ ਬੇਰਿਲ ਕਰਕੇ ਉਹ ਹਾਲੇ ਤੱਕ ਨਹੀਂ ਨਿਕਲ ਸਕੇ। ਟੀਮ ਇੰਡੀਆ ਇਸ ਸਮੇਂ ਖ਼ਰਾਬ ਮੌਸਮ ਕਾਰਨ ਸੰਕਟ ਦੀ ਸਥਿਤੀ 'ਚ ਹੈ।

ਇਕ ਰਿਪੋਰਟ ਮੁਤਾਬਕ, ਬਾਰਬਾਡੋਸ ਦਾ ਏਅਰਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ। ਬਾਰਬਾਡੋਸ 'ਚ ਚੱਕਰਵਾਤੀ ਤੂਫਾਨ ਕਾਰਨ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਇੱਥੋਂ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਤੂਫਾਨ ਬੇਰਿਲ ਕਰਕੇ ਬਹੁਤ ਮੁਸ਼ਕਿਲ ਸਥਿਤੀ ਪੈਦਾ ਹੋ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਟੀਮ ਇੰਡੀਆ ਹੁਣ ਨਿਊਯਾਰਕ ਜਾਣ ਦੀ ਬਜਾਏ ਸਪੈਸ਼ਲ ਚਾਰਟਰਡ ਜਹਾਜ਼ ਰਾਹੀਂ ਸਿੱਧੇ ਦਿੱਲੀ ਲਈ ਰਵਾਨਾ ਹੋਵੇਗੀ ਪਰ ਇਸ ਲਈ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ। ਉੱਥੇ ਅਜੇ ਤੱਕ ਕੋਈ ਆਮ ਸਥਿਤੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਵਿਰਾਟ ਕੋਹਲੀ ਦੇ ਸੰਨਿਆਸ 'ਤੇ ਪਤਨੀ ਅਨੁਸ਼ਕਾ ਸ਼ਰਮਾ ਦਾ ਭਾਵੁਕ ਨੋਟ, ਲਿਖਿਆ- 'ਸਾਡੀ ਧੀ ਦੀ ਚਿੰਤਾ...'

ਬਾਰਬਾਡੋਸ ਤੋਂ ਕਦੋਂ ਤੱਕ ਨਿਕਲੇਗੀ ਟੀਮ ਇੰਡੀਆ
ਫਿਲਹਾਲ ਟੀਮ ਇੰਡੀਆ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਭਾਰਤੀ ਟੀਮ 3 ਜੁਲਾਈ ਤੱਕ ਆਪਣੇ ਦੇਸ਼ ਪਰਤ ਸਕਦੀ ਹੈ। ਇਹ ਬਾਰਬਾਡੋਸ ਦੇ ਮੌਸਮ 'ਤੇ ਨਿਰਭਰ ਕਰੇਗਾ ਕਿ ਉਹ ਕਦੋਂ ਰਵਾਨਾ ਹੋਣਗੇ। ਭਾਰਤੀ ਟੀਮ ਨੇ ਫਾਈਨਲ ਤੋਂ ਬਾਅਦ ਨਿਊਯਾਰਕ ਲਈ ਰਵਾਨਾ ਹੋਣਾ ਸੀ, ਜਿੱਥੋਂ ਉਨ੍ਹਾਂ ਨੇ ਦਿੱਲੀ ਲਈ ਫਲਾਈਟ ਲੈਣੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਭਾਰਤੀ ਟੀਮ ਸਿੱਧੀ ਦਿੱਲੀ ਆ ਸਕਦੀ ਹੈ। 

ਬਹੁਤ ਖ਼ਤਰਨਾਕ ਹੈ ਤੂਫਾਨ
ਤੂਫਾਨ ਬੇਰਿਲ ਨੂੰ ਬਹੁਤ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਇਸ ਦੇ ਆਉਣ ਕਰਕੇ ਐਤਵਾਰ ਨੂੰ ਕਰੀਬ 130 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਹੁਣ ਇਹ ਸ਼੍ਰੇਣੀ 4 'ਚ ਆ ਗਿਆ ਹੈ। ਇਸ ਦੀ ਅੱਗੇ ਕੀ ਸਥਿਤੀ ਹੋਵੇਗੀ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਉਮੀਦ ਹੈ ਕਿ ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ ਅਤੇ ਏਅਰਪੋਰਟ ਖੁੱਲ੍ਹਦਿਆਂ ਹੀ ਟੀਮ ਇੰਡੀਆ ਰਵਾਨਾ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ 'ਤੇ ਇਕ ਹੋਰ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਹੋਈ ਬੱਲੇ-ਬੱਲੇ

ਭਾਰਤ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਟੀਮ ਇੰਡੀਆ ਨੇ ਦੂਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ। ਇਸ ਮੈਚ 'ਚ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਕੋਹਲੀ ਨੇ 76 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਸੀ। ਟੀਮ ਇੰਡੀਆ ਨੂੰ ਚੈਂਪੀਅਨ ਬਣਨ ਤੋਂ ਬਾਅਦ ਕਰੋੜਾਂ ਰੁਪਏ ਇਨਾਮ ਵਜੋਂ ਮਿਲੇ ਹਨ। ਬੀਸੀਸੀਆਈ ਨੇ 125 ਕਰੋੜ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News