ਟੀਮ ਇੰਡੀਆ ਦੀ ਹਾਰ ਤੋਂ ਬਾਅਦ ਗੌਤਮ ਗੰਭੀਰ ਨਾਲ ਭਿੜ ਗਏ ਪੰਡਯਾ! ਵੀਡੀਓ ਵਾਇਰਲ ਹੋਣ ਮਗਰੋਂ ਮਚਿਆ ਹੰਗਾਮਾ
Saturday, Dec 13, 2025 - 05:33 PM (IST)
ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੌਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਪੰਜਾਬ ਦੇ ਮੁੱਲਾਂਪੁਰ 'ਚ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੂੰ 51 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਇਸ ਮੈਚ 'ਚ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕੀਤਾ ਅਤੇ ਫਿਰ ਬੱਲੇਬਾਜ਼ੀ ਵੀ ਕੁਝ ਖਾਸ ਨਹੀਂ ਰਹੀ, ਜਿਸਦੇ ਚਲਦੇ ਟੀਮ ਦੇ ਹੈੱਡ ਕੋਚ ਗੌਤਮ ਗੰਭੀਰ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਏ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਗੰਭੀਰ ਅਤੇ ਹਾਰਦਿਕ ਪੰਡਯਾ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸਨੇ ਸਾਰਿਆਂ ਦਾ ਧਿਆ ਆਪਣੇ ਵੱਲ ਖਿੱਚ ਲਿਆ ਹੈ।
ਗੰਭੀਰ-ਪੰਡਯਾ ਵਿਚਾਲੇ ਹੋਈ ਲੜਾਈ?
ਦਰਅਸਲ, ਮੁੱਲਾਂਪੁਰ ਦੇ ਮੈਦਾਨ 'ਤੇ ਇਸ ਹਾਰ ਤੋਂ ਬਾਅਦ ਭਾਰਤੀ ਡ੍ਰੈਸਿੰਗ ਰੂਪ 'ਚ ਤਣਾਅ ਦਾ ਮਾਹੌਲ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਮੁਕਾਬਲੇ ਤੋਂ ਬਾਅਦ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਹੈੱਡ ਕੋਚ ਗੌਤਮ ਗੰਭੀਰ ਅਤੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਵਿਚਾਲੇ ਸੀਰੀਅਸ ਗੱਲਬਾਤ ਦੇਖਣ ਨੂੰ ਮਿਲੀ। ਵੀਡੀਓ ਸ਼ੇਅਰ ਕਰਦੇ ਕੁਝ ਫੈਨਜ਼ ਨੇ ਦਾਅਵਾ ਕੀਤਾ ਕਿ ਹਾਰ ਤੋਂ ਬਾਅਦ ਗੌਤਮ ਗੰਭੀਰ ਅਤੇ ਹਾਰਦਿਕ ਪੰਡਯਾ ਵਿਚਾਲੇ ਜ਼ਬਰਦਸਤ ਬਹਿਸ ਹੋਈ। ਹਾਲਾਂਕਿ, ਵੀਡੀਓ 'ਚ ਆਡੀਓ ਨਾ ਹੋਣ ਦੇ ਚਲਦੇ ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਦੋਵੇਂ ਖਿਡਾਰੀ ਕਿਸ ਮੁੱਦੇ 'ਤੇ ਚਰਚਾ ਕਰ ਰਹੇ ਹਨ।
Heated conversation between Hardik and Gambhir 👀pic.twitter.com/VtISwnS2FN
— Amar💫 (@KUNGFU_PANDYA_0) December 12, 2025
ਧਰਮਸ਼ਾਲਾ 'ਚ ਹੋਵੇਗਾ ਤੀਜਾ ਮੈਚ
ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਤੀਜਾ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ 14 ਦਸੰਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਹੀ ਟੀਮਾਂ ਲਈ ਕਾਫੀ ਅਹਿਮ ਰਹਿਣ ਵਾਲਾ ਹੈ। ਦੋਵਾਂ ਟੀਮਾਂ ਕੋਲ ਸੀਰੀਜ਼ 'ਚ ਬੜ੍ਹਤ ਬਣਾਉਣ ਦਾ ਮੌਕਾ ਹੋਵੇਗਾ। ਉਥੇ ਹੀ ਟੀਮ ਇੰਡੀਆ ਦੀ ਨਜ਼ਰ ਦਮਦਾਰ ਵਾਪਸੀ ਕਰਨ 'ਤੇ ਰਹੇਗੀ।
