ਧਰਮਸ਼ਾਲਾ ''ਚ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, 117 ਦੌੜਾਂ ''ਤੇ ਢੇਰ ਕੀਤੀ ਦੱਖਣੀ ਅਫਰੀਕਾ ਟੀਮ

Sunday, Dec 14, 2025 - 08:49 PM (IST)

ਧਰਮਸ਼ਾਲਾ ''ਚ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, 117 ਦੌੜਾਂ ''ਤੇ ਢੇਰ ਕੀਤੀ ਦੱਖਣੀ ਅਫਰੀਕਾ ਟੀਮ

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤੀਜਾ ਟੀ-20 ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੱਖਣੀ ਅਫੀਰਕਾ ਦੀ ਟੀਮ ਨੂੰ 117 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੂੰ ਜਿੱਤ ਲਈ 20 ਓਵਰਾਂ 'ਚ 118 ਦੌੜਾਂ ਦੀ ਲੋੜ ਹੈ। 5 ਮੈਚਾਂ ਦੀ ਲੜੀ ਇਸ ਸਮੇਂ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ ਜਿੱਤਿਆ, ਜਦੋਂ ਕਿ ਮਹਿਮਾਨ ਟੀਮ ਨੇ ਦੂਜਾ ਜਿੱਤਿਆ। ਇਸ ਲਈ, ਇਹ ਮੈਚ ਲੜੀ ਲਈ ਮਹੱਤਵਪੂਰਨ ਹੈ।


author

Rakesh

Content Editor

Related News