T-20 WC ਫਾਈਨਲ 'ਚ ਹਾਰ ਮਗਰੋਂ ਬੋਲੇ ਬਾਬਰ ਆਜ਼ਮ, ਸ਼ਾਹੀਨ ਦੀ ਸੱਟ ਨੇ ਸਾਨੂੰ ਮੈਚ ਤੋਂ ਕੀਤਾ ਬਾਹਰ
Sunday, Nov 13, 2022 - 06:39 PM (IST)
ਮੈਲਬੌਰਨ (ਵਾਰਤਾ)- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਵਿਚ ਐਤਵਾਰ ਨੂੰ ਇੰਗਲੈਂਡ ਹੱਥੋਂ ਹਾਰਨ ਦੇ ਬਾਅਦ ਕਿਹਾ ਕਿ ਸ਼ਾਹੀਨ ਸ਼ਾਹ ਅਫਰੀਦੀ ਦੀ ਸੱਟ ਨੇ ਉਨ੍ਹਾਂ ਨੂੰ ਮੈਚ ਵਿਚੋਂ ਬਾਹਰ ਕਰ ਦਿੱਤਾ। ਇੰਗਲੈਂਡ ਦੀ ਪਾਰੀ ਦੇ 13ਵੇਂ ਓਵਰ 'ਚ ਹੈਰੀ ਬਰੁਕ ਦਾ ਕੈਚ ਲੈਂਦੇ ਹੋਏ ਸ਼ਾਹੀਨ ਦੇ ਗੋਡੇ 'ਤੇ ਸੱਟ ਲੱਗ ਗਈ ਸੀ। ਸ਼ਾਹੀਨ ਵਿਸ਼ਵ ਕੱਪ ਤੋਂ ਪਹਿਲਾਂ ਹੀ ਆਪਣੇ ਗੋਡੇ ਦੀ ਸੱਟ ਤੋਂ ਉਭਰ ਕੇ ਟੀਮ ਵਿਚ ਵਾਪਸ ਆਏ ਸਨ।
ਇਹ ਵੀ ਪੜ੍ਹੋ: T20 WC Final :ਇੰਗਲੈਂਡ ਨੇ ਪਾਕਿ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ 'ਤੇ ਕੀਤਾ ਕਬਜ਼ਾ
ਬਾਬਰ ਨੇ ਮੈਚ ਤੋਂ ਬਾਅਦ ਕਿਹਾ, 'ਇੰਗਲੈਂਡ ਨੂੰ ਵਧਾਈ, ਉਨ੍ਹਾਂ ਨੇ ਵਧੀਆ ਮੁਕਾਬਲਾ ਕੀਤਾ। ਅਸੀਂ ਇੱਥੇ ਘਰ ਵਾਂਗ ਮਹਿਸੂਸ ਹੋਇਆ,ਹਰ ਮੈਦਾਨ ਵਿਚ ਪਿਆਰ ਮਿਲਿਆ। ਸਮਰਥਨ ਲਈ (ਪ੍ਰਸ਼ੰਸਕਾਂ) ਦਾ ਧੰਨਵਾਦ। ਮੈਂ ਲੜਕਿਆਂ ਨੂੰ ਆਪਣੀ ਕੁਦਰਤੀ ਖੇਡ ਖੇਡਣ ਲਈ ਕਿਹਾ, ਪਰ ਅਸੀਂ 20 ਦੌੜਾਂ ਘੱਟ ਬਣਾ ਸਕੇ। ਫਿਰ ਵੀ ਲੜਕਿਆਂ ਨੇ ਗੇਂਦ ਨਾਲ ਸ਼ਾਨਦਾਰ ਮੁਕਾਬਲਾ ਕੀਤਾ। ਸਾਡੀ ਗੇਂਦਬਾਜ਼ੀ ਵਧੀਆ ਹੈ। ਬਦਕਿਸਮਤੀ ਨਾਲ, ਸ਼ਾਹੀਨ ਦੀ ਸੱਟ ਨੇ ਸਾਨੂੰ ਮੈਚ ਤੋਂ ਬਾਹਰ ਕਰ ਦਿੱਤਾ ਪਰ ਇਹ ਖੇਡ ਦਾ ਹਿੱਸਾ ਹੈ।'
ਇਹ ਵੀ ਪੜ੍ਹੋ: ਸ਼ੋਏਬ ਅਖਤਰ ਨੇ ਦਿੱਤੀ ਇੰਗਲੈਂਡ ਨੂੰ ਚਿਤਾਵਨੀ, ਕਿਹਾ- ਭਾਰਤ ਦੀ ਤਰ੍ਹਾਂ ਨਹੀਂ ਹਨ ਪਾਕਿ ਗੇਂਦਬਾਜ਼
ਇੰਗਲੈਂਡ ਨੇ ਫਾਈਨਲ 'ਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਿਆ। ਰੋਮਾਂਚਕ ਮੈਚ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ 138 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਇੰਗਲੈਂਡ ਨੇ ਬੇਨ ਸਟੋਕਸ (ਅਜੇਤੂ 52) ਦੇ ਅਰਧ ਸੈਂਕੜੇ ਦੀ ਮਦਦ ਨਾਲ ਛੇ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਇਹ ਵੀ ਪੜ੍ਹੋ: ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।