T20 Womens WC: ਭਾਰਤ ਦਾ ਆਸਟਰੇਲੀਆ ਨਾਲ ਹੋਵੇਗਾ ਪਹਿਲਾ ਮੁਕਾਬਲਾ, ਦੇਖੋ ਪੂਰਾ ਸ਼ੈਡਿਊਲ

Tuesday, Jan 29, 2019 - 02:06 PM (IST)

ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ 21 ਫਰਵਰੀ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਆਸਟਰੇਲੀਆ ਨਾਲ ਖੇਡੇਗੀ। ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਅਗਲੇ ਸਾਲ 21 ਫਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਵੇਗਾ। ਆਈ. ਸੀ. ਸੀ. ਨੇ ਮੰਗਲਵਾਰ ਨੂੰ ਇਸ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਅਭਿਆਸ ਮੈਚ 15 ਤੋਂ 20 ਫਰਵਰੀ ਤੱਕ ਐਡੀਲੇਡ ਅਤੇ ਬ੍ਰਿਸਬੇਨ ਵਿਚ ਖੇਡੇ ਜਾਣਗੇ. ਟੂਰਨਾਮੈਂਟ ਸਿਡਨੀ, ਕੈਨਬਰਾ, ਪਰਥ ਅਤੇ ਮੈਲਬੋਰਨ 'ਚ ਹੋਵੇਗਾ। ਮੇਜ਼ਬਾਨ ਟੀਮ ਨਾਲ ਖੇਡਣ ਤੋਂ ਬਾਅਦ ਭਾਰਤੀ ਟੀਮ 24 ਫਰਵਰੀ ਨੂੰ ਪਰਥ ਵਿਚ ਕੁਆਲੀਫਾਇਰ ਖੇਡੇਗੀ। ਇਸ ਤੋਂ ਬਾਅਦ 27 ਫਰਵਰੀ ਨੂੰ ਮੈਲਬੋਰਨ ਵਿਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਇਸੇ ਮੈਦਾਨ 'ਤੇ ਭਾਰਤ ਦਾ ਆਖਰੀ ਰਾਊਂਡ ਰੌਬਿਨ ਮੈਚ ਸ਼੍ਰੀਲੰਕਾ ਨਾਲ ਖੇਡਣਾ ਹੈ। ਸੈਮੀਫਾਈਨਲ 5 ਮਾਰਚ ਨੂੰ ਅਤੇ ਫਾਈਨਲ 8 ਮਾਰਚ ਨੂੰ ਕ੍ਰਮਵਾਰ : ਸਿਡਨੀ ਅਤੇ ਮੈਲਬੋਰਨ ਵਿਚ ਖੇਡੇ ਜਾਣਗੇ।

PunjabKesari

ਮਹਿਲਾ ਟੀ-20 ਵਿਸ਼ਵ ਕੱਪ ਦਾ ਸ਼ੈਡਿਊਲ :
- 21 ਫ਼ਰਵਰੀ 2020: ਆਸਟ੍ਰੇਲੀਆ ਬਨਾਮ ਭਾਰਤ, ਸਿਡਨੀ
- 22 ਫਰਵਰੀ 2020: ਵੈਸਟ ਇੰਡੀਜ਼ ਬਨਾਮ ਕੁਆਲੀਫਾਇਰ ਦੋ, ਪਥ
- ਨਿਊਜ਼ੀਲੈਂਡ ਬਨਾਮ ਸ੍ਰੀਲੰਕਾ, ਪਰਥ
- 23 ਫਰਵਰੀ 2020: ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਪਰਥ
- 24 ਫਰਵਰੀ 2020: ਆਸਟ੍ਰੇਲੀਆ ਬਨਾਮ ਸ਼੍ਰੀਲੰਕਾ, ਪਰਥ
ਭਾਰਤ ਬਨਾਮ ਕੁਆਲੀਫਾਇਰਜ਼ ਇਕ, ਪਰਥ
- 26 ਫਰਵਰੀ 2020: ਇੰਗਲੈਂਡ ਬਨਾਮ ਕੁਆਲੀਫਾਇਰ 2, ਕੈਨਬਰਾ
ਵੈਸਟਇੰਡੀਜ਼ ਬਨਾਮ ਪਾਕਿਸਤਾਨ, ਕੈਨਬਰਾ
- 27 ਫਰਵਰੀ 2020: ਭਾਰਤ ਬਨਾਮ ਨਿਊਜ਼ੀਲੈਂਡ, ਮੇਲਬਰਨ
ਆਸਟ੍ਰੇਲੀਆ ਬਨਾਮ ਕੁਆਲੀਫਾਇਰ 1, ਕੈਨਬਰਾ
- 28 ਫਰਵਰੀ 2020: ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ 2, ਕੈਨਬਰਾ
ਇੰਗਲੈਂਡ ਬਨਾਮ ਪਾਕਿਸਤਾਨ, ਕੈਨਬਰਾ
- 29 ਫ਼ਰਵਰੀ 2020: ਭਾਰਤ ਬਨਾਮ ਸ੍ਰੀਲੰਕਾ, ਮੇਲਬੋਰਨ
ਦੱਖਣੀ ਅਫਰੀਕਾ ਬਨਾਮ ਪਾਕਿਸਤਾਨ, ਸਿਡਨੀ

- 1 ਮਾਰਚ 2020: ਦੱਖਣੀ ਅਫਰੀਕਾ ਬਨਾਮ ਪਾਕਿਸਤਾਨ, ਸਿਡਨੀ
ਇੰਗਲੈਂਡ ਬਨਾਮ ਵੈਸਟਇੰਡੀਜ਼, ਸਿਡਨੀ
- 2 ਮਾਰਚ 2020: ਸ਼੍ਰੀਲੰਕਾ ਬਨਾਮ ਕੁਆਲੀਫਾਇਰ ਇਕ, ਮੇਲਬੋਰਨ
ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ, ਮੇਲਬਰਨ
- 3 ਮਾਰਚ 2020: ਪਾਕਿਸਤਾਨ ਬਨਾਮ ਕੁਆਲੀਫਾਈਰਜ਼, ਸਿਡਨੀ
ਵੈਸਟਇੰਡੀਜ਼ ਬਨਾਮ ਦੱਖਣੀ ਅਫਰੀਕਾ, ਸਿਡਨੀ

- 5 ਮਾਰਚ 2020: ਪਹਿਲਾ ਸੈਮੀਫਾਈਨਲ,
ਸਿਡਨੀ ਦੂਜੀ ਸੈਮੀਫਾਈਨਲਜ਼, ਸਿਡਨੀ
- 8 ਮਾਰਚ 2020: ਫਾਈਨਲ, ਮੇਲਬੋਰਨ


Related News