T20 WC : ਹਾਰਦਿਕ ਨੇ ਫਾਈਨਲ ਮੈਚ 'ਚ ਬਣਾਇਆ ਇਹ ਖਾਸ ਰਿਕਾਰਡ, ਵਿਰਾਟ-ਰੋਹਿਤ ਦੇ ਕਲੱਬ 'ਚ ਹੋਏ ਸ਼ਾਮਲ
Sunday, Jun 30, 2024 - 03:38 PM (IST)
ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਵੀ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਨਿਵੇਕਲੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।
ਹਾਰਦਿਕ ਪੰਡਯਾ ਹੋਏ ਵਿਰਾਟ-ਰੋਹਿਤ ਦੇ ਕਲੱਬ 'ਚ ਸ਼ਾਮਲ
ਦਰਅਸਲ, ਹਾਰਦਿਕ ਪੰਡਯਾ ਅੱਜ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 100ਵਾਂ ਮੈਚ ਖੇਡ ਰਹੇ ਹਨ। ਉਹ 100 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਭਾਰਤ ਲਈ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ। ਭਾਰਤੀ ਕਪਤਾਨ ਨੇ ਆਪਣੇ ਕਰੀਅਰ 'ਚ ਹੁਣ ਤੱਕ 159 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਸੂਚੀ 'ਚ ਦੂਜੇ ਸਥਾਨ 'ਤੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ ਹੁਣ ਤੱਕ 125 ਮੈਚ ਖੇਡੇ ਹਨ।
ਸਭ ਤੋਂ ਵੱਧ ਟੀ-20 ਮੈਚ ਖੇਡਣ ਵਾਲੇ ਭਾਰਤੀ
ਰੋਹਿਤ ਸ਼ਰਮਾ: 159 ਮੈਚ
ਵਿਰਾਟ ਕੋਹਲੀ : 125 ਮੈਚ
ਹਾਰਦਿਕ ਪੰਡਯਾ: 100 ਮੈਚ
ਐਮਐਸ ਧੋਨੀ: 98 ਮੈਚ
ਭੁਵਨੇਸ਼ਵਰ ਕੁਮਾਰ: 87 ਮੈ
ਟੀ-20 ਵਿਸ਼ਵ ਕੱਪ 2024 ਵਿੱਚ ਪ੍ਰਦਰਸ਼ਨ
ਟੀ-20 ਵਿਸ਼ਵ ਕੱਪ 2024 ਵਿੱਚ ਹਾਰਦਿਕ ਪੰਡਯਾ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਸ਼ਾਨਦਾਰ ਰਿਹਾ ਹੈ। ਅੱਜ ਤੱਕ ਉਸ ਨੇ 145 ਦੌੜਾਂ ਬਣਾਈਆਂ ਹਨ ਅਤੇ 10 ਵਿਕਟਾਂ ਵੀ ਲਈਆਂ ਹਨ। ਇਸ ਆਲਰਾਊਂਡਰ ਖਿਡਾਰੀ ਨੇ ਬੰਗਲਾਦੇਸ਼ ਖਿਲਾਫ ਅਜੇਤੂ 50 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਉਸ ਨੇ ਅਫਗਾਨਿਸਤਾਨ ਖਿਲਾਫ 32 ਦੌੜਾਂ, ਆਸਟ੍ਰੇਲੀਆ ਖਿਲਾਫ ਮੈਚ 'ਚ ਅਜੇਤੂ 27 ਅਤੇ ਇੰਗਲੈਂਡ ਖਿਲਾਫ 23 ਦੌੜਾਂ ਤੇ ਫਾਈਨਲ ਮੈਚ ਵਿਚ ਅਜੇਤੂ ਰਹਿੰਦੇ ਹੋਏ 5 ਦੌੜਾਂ ਬਣਾਈਆਂ।