T20 WC Final, NZ v AUS : ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਦਿੱਤਾ 173 ਦੌੜਾਂ ਦਾ ਟੀਚਾ

Sunday, Nov 14, 2021 - 09:11 PM (IST)

ਦੁਬਈ- ਕਪਤਾਨ ਕੇਨ ਵਿਲੀਅਮਸਨ ਦੀਆਂ 85 ਦੌੜਾਂ ਦੀ ਕਪਤਾਨੀ ਪਾਰੀ ਨਾਲ ਨਿਊਜ਼ੀਲੈਂਡ ਨੇ ਆਸਟਰੇਲੀਆ ਦੇ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਐਤਵਾਰ ਨੂੰ 20 ਓਵਰਾਂ 'ਚ ਚਾਰ ਵਿਕਟਾਂ 'ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਲੀਅਮਸਨ ਨੇ ਇਕ ਪਾਸਾ ਸੰਭਾਲ ਰੱਖਿਆ ਸੀ ਤੇ 48 ਗੇਂਦਾਂ ਵਿਚ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਤੇ ਵੈਸਟਇੰਡੀਜ਼ ਦੇ ਮਾਰਲੋਨ ਸੈਮੂਅਲਸ ਦੇ 2016 ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ 85 ਦੌੜਾਂ ਬਣਾਉਣ ਦੇ ਸਰਵਸ੍ਰੇਸ਼ਠ ਸਕੋਰ ਦੀ ਬਰਾਬਰੀ ਕੀਤੀ

ਇਹ ਖ਼ਬਰ ਪੜ੍ਹੋ-  ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ

PunjabKesari

ਕੀਵੀ ਕਪਤਾਨ ਨੇ ਪਹਿਲੇ 10 ਓਵਰਾਂ ਵਿਚ 19 ਗੇਂਦਾਂ 'ਤੇ ਸਿਰਫ 18 ਦੌੜਾਂ ਬਣਾਈਆਂ ਪਰ ਉਸ ਤੋਂ ਬਾਅਦ ਉਨਾਂ ਨੇ 29 ਗੇਂਦਾਂ ਵਿਚ 67 ਦੌੜਾਂ ਬਣਾਈਆਂ। ਵਿਲੀਅਮਸਨ ਨੇ ਮਿਸ਼ੇਲ ਦੇ ਪਾਰੀ ਦੇ 16ਵੇਂ ਓਵਰ ਵਿਚ ਚਾਰ ਚੌਕੇ ਤੇ ਇਕ ਛੱਕਾ ਲਗਾਉਂਦੇ ਹੋਏ 22 ਦੌੜਾਂ ਬਣਾਈਆਂ। ਉਹ ਚੌਥੇ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਏ। ਹੇਜ਼ਲਵੁੱਡ ਨੇ ਚਾਰ ਓਵਰਾਂ ਵਿਚ ਸਿਰਫ 16 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਓਪਨਰ ਮਾਰਟਿਨ ਗੁਪਟਿਲ ਨੇ 35 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ 28 ਦੌੜਾਂ, ਡੇਰਿਲ ਮਿਸ਼ੇਲ ਨੇ 8 ਗੇਂਦਾਂ ਵਿਚ ਇਕ ਛੱਕੇ ਦੀ ਮਦਦ ਨਾਲ 11 ਦੌੜਾਂ, ਗਲੇਨ ਨੇ 17 ਗੇਂਦਾਂ ਵਿਚ 18 ਦੌੜਾਂ, ਜੇਮਸ ਨੀਸ਼ਮ ਨੇ ਸੱਤ ਗੇਂਦਾਂ ਵਿਚ ਇੱਕ ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ।

PunjabKesari

PunjabKesari


ਪਲੇਇੰਗ ਇਲੈਵਨ ਟੀਮ-
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਟਾਡ ਐਸਟਲ, ਟ੍ਰੇਂਟ ਬੋਲਟ, ਮਾਰਕ ਚੈਪਮੈਨ, ਐਡਮ ਮਿਲਨੇ, ਮਾਰਟਿਨ ਗੁਪਟਿਲ, ਕੇਲਯ ਜੈਮੀਸਨ, ਡੇਰਿਲ ਮਿਸ਼ੇਲ, ਜਿਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਰਨ, ਟਿਮ ਸੀਫਰਟ (ਵਿਕਟਕੀਪਰ), ਈਸ਼ ਸੋਢੀ, ਟਿਮ ਸਾਊਥੀ।

ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਸ਼ਟਨ ਐਗਰ, ਪੈਟ ਕਮਿੰਸ, ਜੋਸ਼ ਹੇਜ਼ਲਵੁਡ, ਜੋਸ਼ ਇੰਗਲਿਸ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇੰਸ, ਮਿਸ਼ੇਲ ਸਵੇਪਸਨ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਵਾਰਨਰ, ਐਡਮ ਜ਼ਾਂਪਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News