T20 WC 2022 : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 65 ਦੌੜਾਂ ਨਾਲ ਦਿੱਤੀ ਕਰਾਰੀ ਹਾਰ

Saturday, Oct 29, 2022 - 05:08 PM (IST)

T20 WC 2022 : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 65 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2022 'ਚ ਸੁਪਰ 12 ਦੇ ਮੈਚ 'ਚ ਅੱਜ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦਰਮਿਆਨ ਮੁਕਾਬਲਾ ਖੇਡਿਆ ਖੇਡਿਆ ਗਿਆ। ਮੈਚ 'ਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 65 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ 'ਚ 07 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 19.2 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਨੇ ਇਹ ਮੈਚ 65 ਦੌੜਾਂ ਨਾਲ ਜਿੱਤ ਲਿਆ।

ਆਪਣੀ ਬੱਲੇਬਾਜ਼ੀ ਦੇ ਦੌਰਾਨ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਸ਼੍ਰੀਲੰਕਾ ਨੇ 8 ਦੌੜਾਂ 'ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ। ਸ਼੍ਰੀਲੰਕਾ ਵਲੋਂ ਪਥੁਮ ਨਿਸਾਂਕਾ 0 ਦੇ ਨਿੱਜੀ ਸਕੋਰ 'ਤੇ, ਕੁਸਲ ਮੇਂਡਿਸ 4 ਦੌੜਾਂ, ਚਮਿਕਾ ਕਰੁਣਾਰਤਨੇ 3, ਭਾਨੁਕਾ ਰਾਜਪਕਸ਼ੇ 34, ਵਾਨਿੰਦੂ ਹਸਰੰਗਾਂ 4, ਮਹੀਸ਼ ਥੀਕਸ਼ਾਨਾ 0 ਤੇ ਕਪਤਾਨ ਦਾਸੁਨ ਸ਼ਨਾਕਾ 35 ਦੌੜਾਂ ਬਣਾ ਆਊਟ ਹੋਏ। ਨਿਊਜ਼ੀਲੈਂਡ ਵਲੋਂ ਟਿਮ ਸਾਊਥੀ ਨੇ 1, ਟ੍ਰੇਂਟ ਬੋਲਟ ਨੇ 3, ਲਾਕੀ ਫਰਗਿਊਸਨ 1, ਮਿਸ਼ੇਲ ਸੈਂਟਨਰ 2 ਤੇ ਈਸ਼ ਸੋਢੀ ਨੇ 1 ਵਿਕਟ ਲਈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਵਲੋਂ ਗਲੇਨ ਫਿਲੀਪਸ ਨੇ ਸ਼ਾਨਦਾਰ 104 ਦੌੜਾਂ ਦੀ ਪਾਰੀ ਖੇਡੀ। ਪਰ ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਨਿਊਜ਼ੀਲੈਂਡ ਵਲੋਂ ਫਿੰਨ ਐਲੇਨ ਨੇ 1, ਡੇਵੋਨ ਕੌਨਵੇਰ ਨੇ 1, ਕਪਤਾਨ ਕੇਨ ਵਿਲੀਅਮਸ ਨੇ 8, ਡੇਰਿਲ ਮਿਸ਼ੇਲ ਨੇ 22 ਤੇ ਜੇਮਸ ਨੀਸ਼ਮ ਨੇ 5 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਮਹੇਸ਼ ਥਿਕਸ਼ਾਨਾ ਨੇ 1, ਕਸੁਨ ਰਜੀਥਾ ਨੇ 2 , ਧਨੰਜੈ ਡਿਸਲਵਾ ਨੇ 1, ਵਾਨਿੰਦੂ ਹਸਰੰਗਾ ਨੇ 1 ਤੇ ਲਾਹਿਰੂ ਕੁਮਾਰਾ ਨੇ 1 ਵਿਕਟਾਂ ਲਈਆਂ।

ਦੋਵਾਂ ਟੀਮਾਂ ਦੀਆਂ ਪਲੇਇੰਗ ਇਲੈਵਨ

ਨਿਊਜ਼ੀਲੈਂਡ : ਫਿਨ ਐਲਨ, ਡੇਵੋਨ ਕਾਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਈਸ਼ ਸੋਢੀ, ਲਾਕੀ ਫਰਗਿਊਸਨ, ਟ੍ਰੇਂਟ ਬੋਲਟ

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥੀਕਸ਼ਾਨਾ, ਲਾਹਿਰੂ ਕੁਮਾਰਾ, ਕਾਸੁਨ ਰਾਜਿਤਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News