T20 WC, PAK vs IRE : ਆਇਰਲੈਂਡ ਨੂੰ ਪਾਕਿਸਤਾਨ ਨੂੰ ਦਿੱਤਾ 107 ਦੌੜਾਂ ਦਾ ਟੀਚਾ

Sunday, Jun 16, 2024 - 09:49 PM (IST)

T20 WC, PAK vs IRE : ਆਇਰਲੈਂਡ ਨੂੰ ਪਾਕਿਸਤਾਨ ਨੂੰ ਦਿੱਤਾ 107 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2024 ਦਾ 26ਵਾਂ ਮੈਚ ਪਾਕਿਸਤਾਨ ਤੇ ਆਇਰਲੈਂਡ ਦਰਮਿਆਨ ਫਲੋਰਿਡਾ ਵਿਖੇ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਨੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 106 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ। ਆਇਰਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਐਂਡ੍ਰਿਊ ਬਲਬੀਰਨੀ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਸ਼ਾਹੀਨ ਅਫਰੀਦੀ ਵਲੋਂ ਆਊਟ ਹੋ ਗਿਆ। ਆਇਰਲੈਂਡ ਨੂੰ ਦੂਜਾ ਝਟਕਾ ਲੋਰਕਨ ਟੱਕਰ ਦੇ ਆਊਟ ਹੋਣ ਨਾਲ ਲੱਗਾ। ਲੋਰਕਰ 2 ਦੌੜਾਂ ਬਣਾ ਸ਼ਾਹੀਨ ਅਫਰੀਦੀ ਦਾ ਸ਼ਿਕਾਰ ਬਣਿਆ। ਆਇਰਲੈਂਡ ਨੂੰ ਤੀਜਾ ਝਟਕਾ ਕਪਤਾਨ ਪਾਲ ਸਟਰਲਿੰਗ ਦੇ ਆਊਟ ਹੋਣ ਨਾਲ ਲੱਗਾ। ਸਟਰਲਿੰਗ 1 ਦੌੜ ਬਣਾ ਆਮਿਰ ਵਲੋਂ ਆਊਟ ਹੋਇਆ।

ਆਇਰਲੈਂਡ ਦੀ ਚੌਥੀ ਵਿਕਟ  ਹੈਰੀ ਟੈਕਟਰ ਦੇ ਆਊਟ ਹੋਣ ਨਾਲ ਡਿੱਗੀ। ਹੈਰੀ ਟੈਕਟਰ ਬਿਨਾ ਖਾਤਾ ਖੋਲੇ ਸ਼ਾਹੀਨ ਅਫਰੀਦੀ ਵਲੋਂ ਆਊਟ ਹੋਇਆ। ਆਇਰਲੈਂਡ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਜਾਰਜ ਡੋਕਰੇਲ 11 ਦੌੜਾਂ ਬਣਾ ਆਮਿਰ ਵਲੋਂ ਆਊਟ ਹੋਇਆ। ਆਇਰਲੈਂਡ ਦੀ ਛੇਵੀਂ ਵਿਕਟ ਕਰਟਿਸ ਕੈਂਪਰ ਦੇ ਆਊਟ ਹੋਣ ਨਾਲ ਡਿੱਗੀ। ਕਰਟਿਸ 7 ਦੌੜਾਂ ਬਣਾ ਹਾਰਿਸ ਰਊਫ ਵਲੋਂ ਆਊਟ ਹੋਇਆ। ਆਇਰਲੈਂਡ ਦੀ ਸਤਵੀਂ ਵਿਕਟ ਗੈਰੇਥ ਡੇਲਾਨੀ ਦੇ ਆਊਟ ਹੋਣ ਨਾਲ ਡਿੱਗੀ। ਗੈਰੇਥ 31 ਦੌੜਾਂ ਬਣਾ ਇਮਾਦ ਵਸੀਮ ਵਲੋਂ ਆਊਟ ਹੋਇਆ। ਆਇਰਲੈਂਡ ਦੀ 8ਵੀਂ ਵਿਕਟ ਮਾਰਕ ਅਡਾਇਰ ਦੇ ਆਊਟ ਹੋਣ ਨਾਲ ਡਿੱਗੀ। ਅਡਾਇਰ 15 ਦੌੜਾਂ ਬਣਾ ਇਮਾਦ ਵਸੀਮ ਦਾ ਸ਼ਿਕਾਰ ਬਣਿਆ। ਆਇਰਲੈਂਡ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਬੈਰੀ ਮੈਕਕਾਰਥੀ 2 ਦੌੜਾਂ ਬਣਾ ਇਮਾਦ ਵਸੀਮ ਦਾ ਸ਼ਿਕਾਰ ਬਣਿਆ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 3, ਮੁਹੰਮਦ ਆਮਿਰ ਨੇ 2, ਹਾਰਿਸ ਰਊਫ ਨੇ 1, ਇਮਾਦ ਵਸੀਮ ਨੇ 3 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀ ਪਲੇਇੰਗ 11 :

ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਲਬੀਰਨੀ, ਲੋਰਕਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਂਪਰ, ਜਾਰਜ ਡੌਕਰੇਲ, ਗੈਰੇਥ ਡੇਲਾਨੀ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਜੋਸ਼ੂਆ ਲਿਟਲ, ​​ਬੈਂਜਾਮਿਨ ਵ੍ਹਾਈਟ 

ਪਾਕਿਸਤਾਨ : ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸਾਈਮ ਅਯੂਬ, ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਉਸਮਾਨ ਖਾਨ, ਸ਼ਾਦਾਬ ਖਾਨ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਅੱਬਾਸ ਅਫਰੀਦੀ, ਹੈਰਿਸ ਰੌਫ, ਮੁਹੰਮਦ ਆਮਿਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News